ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੇਖਿਆ ਤਾਂ ਚੰਬੇਲੀ ਵਰਗਾ ਰੰਗ ਹੋ ਗਿਆ। ਫੇਰ ਜਦ ਤਿੰਨਾਂ ਸ਼ੀਸ਼ਿਆਂ ਦੀ ਰੋਸ਼ਨੀ ਨੂੰ ਇਕੱਠਾ ਮਿਲਾ ਕੇ ਵੇਖਿਆ ਤਾਂ ਉਸ ਦਾ ਨਾਮ ਕੁਝ ਭੀ ਨਾ ਧਰ ਸਕੇ। ਪਰ ਉਸ ਨੂੰ ਕੁਝ ਕੁਝ ਚਿੱਟਾ ਜਿਹਾ ਆਖ ਸਕਦੇ ਸੀ।

ਕਾਕਾ-ਭਾਈਆ ਜੀ! ਹੁਣ ਤਾਂ ਕੋਈ ਭੀ ਰੰਗ ਨਹੀਂ ਰਿਹਾ।

ਗਿਆਨ ਸਿੰਘ-ਇਸੇ ਤਰ੍ਹਾਂ ਸੁਰਜ ਵਿੱਚ ਭੀ ਸਾਰੇ ਰੰਗ ਮਿਲ ਕੇ ਚਿੱਟੇ ਹੋ ਜਾਂਦੇ ਹਨ। ਵੇਖੋ ਹੁਣ ਤੁਹਾਨੂੰ ਇਹ ਗੱਲ ਪਰਤੱਖ ਕਰ ਕੇ ਦੱਸਦੇ ਹਾਂ। ਹੁਣ ਕਾਗ਼ਜ਼ ਅਤੇ ਚਰਖੇ ਦੀ ਵਾਰੀ ਹੈ।

ਇਹ ਆਖ ਕੇ ਪਹਿਲੇ ਕਾਗ਼ਜ਼ ਹੱਥ ਵਿੱਚ ਲਿਆ ਅਤੇ ਉਸ ਨੂੰ ਤਿਕੋਨਾ ਕਤਰਿਆ। ਲਕੀਰਾਂ ਖਿੱਚ ਕੇ ਉਸ ਦੇ ਤਿੰਨ ਹਿੱਸੇ ਕੀਤੇ, ਜਿਹਾ ਕਿ ਚਿੱਤਰ ਵਿੱਚ ਦੱਸਿਆ ਸੀ ਗਿਆ ਹੈ। ਉਨ੍ਹਾਂ ਤਿੰਨਾਂ ਖਾਨਿਆਂ ਵਿੱਚ ਦੱਸੇ

੪੮