ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆਨ ਸਿੰਘ-(ਗੇਰੂ ਵਿਖਾ ਕੇ) ਇਸਦਾ ਰੰਗ ਕੀ ਹੈ?

ਕਾਕਾ-ਲਾਲ।

ਇਸੇ ਤਰ੍ਹਾਂ ਕੱਚ ਦੇ ਟੁਕੜੇ ਦਿਖਲਾਏ। ਅਤੇ ਕਿਹਾ, ‘ਵੇਖ! ਇਨ੍ਹਾਂ ਵਿੱਚ ਜੋ ਨੀਲਾ ਟੁਕੜਾ ਹੈ ਉਸ ਨੂੰ ਕੋਲੇ ਦੀ ਥਾਂ ਕਾਲਾ ਹੀ ਸਮਝ ਲੈ। ਕਾਰਣ ਇਹ ਕਿ ਨੀਲੀ ਚੀਜ਼ ਵਿੱਚ ਅਸਲ ਕਰ ਕੇ ਸਫ਼ੈਦੀ ਮਿਲੀ ਸਿਆਹੀ ਹੁੰਦੀ ਹੈ। ਪਹਿਲੇ ਇਹੋ ਹੀ ਤਿੰਨੇ ਰੰਗ ਸਨ-ਲਾਲ, ਪੀਲਾ ਅਤੇ ਨੀਲਾ। ਇਨ੍ਹਾਂ ਦਾ ਨਾਉਂ ਪ੍ਰਥਮ ਰੰਗ ਹੈ। ਇਨ੍ਹਾਂ ਦੇ ਘਟ ਵਧ ਮਿਲਾਣ ਨਾਲ ਅਨੇਕਾਂ ਰੰਗ ਬਣ ਗਏ। ਜੇਕਰ ਅਸੀਂ ਕੋਲੇ ਵਿੱਚ ਤਿੰਨ ਗੁਣੀ ਖੜੀਆ ਮਿੱਟੀ ਮਿਲਾਈਏ ਤਾਂ ਇਸ ਦਾ ਕਾਲਾ ਰੰਗ ਨੀਲਾ ਬਣ ਜਾਵੇਗਾ। ਆ! ਹੁਣ ਇਨ੍ਹਾਂ ਸਾਰੀਆਂ ਗੱਲਾਂ ਨੂੰ ਅਜ਼ਮਾ ਕੇ ਵੇਖੀਏ। ਥੋੜੀ ਜਿਹੀ ਖੜੀਆ ਮਿੱਟੀ ਪੀਹ ਲੈ।’

ਚਤਰ ਸਿੰਘ ਨੇ ਝਟ ਥੋੜੀ ਜਿਹੀ ਖੜੀਆ ਸਿਲ

੪੪