ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/39

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਕਾ-ਵਾਹ ਵਾ! ਹਲਦੀ ਵੀ ਕਹੀ ਚੀਜ਼ ਹੈ! ਕਿੰਨੇ ਕਿੰਨੇ ਰੰਗ ਬਦਲਦੀ ਹੈ!

ਕਾਕੇ ਨੇ ਏਨੀ ਗੱਲ ਆਖੀ ਹੀ ਸੀ ਕਿ ਉੱਪਰੋਂ ਭਾਈ ਗਿਆਨ ਸਿੰਘ ਹੁਰੀਂ ਭੀ ਆ ਨਿਕਲੇ। ਹਲਦੀ ਦਾ ਰੰਗ ਵੇਖ ਕੇ ਆਖਣ ਲਗੇ, ‘ਕਾਕਾ! ਤੂੰ ਰੰਗ ਤਾਂ ਚੰਗਾ ਬਣਾਇਆ ਹੈ ਪਰ ਰਤਾ ਸੱਜੀ ਦੀ ਕਸਰ ਹੈ; ਨਹੀਂ ਤਾਂ ਨਿਰਾ ਕਿਸ਼ਮਿਸ਼ੀ ਰੰਗ ਹੋ ਜਾਂਦਾ।’

ਕਾਕੇ ਦੀ ਮਾਂ-ਇਹ ਰੰਗ ਕਾਕੇ ਨੇ ਥੋੜਾ ਕਰ ਦਿੱਤਾ ਹੈ; ਇਹ ਤਾਂ ਕੁਦਰਤੀ ਅਜਿਹਾ ਬਣ ਗਿਆ ਹੈ। ਹੁਣੇ ਥੋੜੀ ਦੇਰ ਹੋਈ ਕਿ ਪਹਿਲੇ ਪਤਾ ਨਹੀਂ ਚਿੱੜੀਆਂ ਨੇ ਵਿੱਚ ਵਿੱਠ ਸੁੱਟੀ ਕਿ ਪਤਾ ਨਹੀਂ ਕੀ ਹੋਇਆ, ਆਪਣੇ ਆਪ ਹਲਦੀ ਦਾ ਰੰਗ ਹਰਾ ਹਰਾ ਹੋ ਗਿਆ। ਮੈਂ ਪਛਤਾਉਣ ਲੱਗੀ ਅਤੇ ਚਿੱੜੀਆਂ ਨੂੰ ਦੋਸ਼ ਦੇਣ ਲੱਗੀ ਕਿ ਕਾਕੇ ਨੇ ਕਿਹਾ, ‘ਮਾਂ! ਪੀਹ ਤਾਂ ਸਹੀ। ਸ਼ਾਇਦ ਚੰਗੀ ਹੀ ਹੋ ਜਾਵੇ।’ ਸੋ ਨਿਰਦੋਸ਼ ਬਾਲਕ ਦਾ ਕਿਹਾ ਭੀ ਕਦੇ ਕਦੇ ਸੱਚਾ ਹੋ ਜਾਂਦਾ ਹੈ। ਲਾਲ ਤਾਂ

੩੮