ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਕਾ-ਮਾਂ ਜੀ! ਲੋਕੀਂ ਮਹਿੰਦੀ ਕਾਸ ਨੂੰ ਲਾਉਂਦੇ ਹਨ?

ਮਾਂ-ਪੁੱਤ! ਵਿਆਹ ਸ਼ਾਦੀਆਂ ਵਿੱਚ ਤਾਂ ਖ਼ੁਸ਼ੀ ਕਰਨ ਲਈ ਲਾਉਂਦੇ ਹਨ ਅਤੇ ਅੱਜ ਕਲ੍ਹ ਠੰਢਕ ਵਾਸਤੇ ਲਾਉਂਦੇ ਹਨ। ਮਹਿੰਦੀ ਲਾਇਆਂ ਸਰੀਰ ਵਿੱਚ ਕੁਝ ਠੰਢ ਪੈ ਜਾਂਦੀ ਹੈ।

ਕਾਕਾ-ਫੇਰ ਮਾਂ ਜੀ! ਸਿਆਲ ਨੂੰ ਮਹਿੰਦੀ ਲਾਈ ਹੋਈ ਗਰਮੀ ਕਰਦੀ ਹੋਵੇਗੀ?

ਮਾਂ-ਬਿਲਕੁਲ ਨਹੀਂ। ਮਹਿੰਦੀ ਦਾ ਗੁਣ ਠੰਢਾ ਹੈ।

ਕਾਕਾ-ਫੇਰ ਮਾਂ ਜੀ! ਸਾਡੇ ਨੱਗਰ ਦੇ ਕਈ ਬੁਢੇ ਮਰਦ ਅਤੇ ਤੀਵੀਆਂ ਸਿਆਲ ਵਿਚ ਕਿਉਂ ਲਾਉਂਦੇ ਹਨ? ਸਿਆਲੇ ਦੇ ਹੋਣ ਕਰ ਕੇ ਉਨ੍ਹਾਂ ਨੂੰ ਠੰਢ ਨਹੀਂ ਕਰਦੀ?

ਮਾਂ-ਪੁੱਤ! ਉਹ ਆਪਣੇ ਸ਼ਿੰਗਾਰ ਵਾਸਤੇ ਲਾਉਂਦੇ ਹਨ।

ਕਾਕਾ-ਮਾਂ ਜੀ! ਸ਼ਿੰਗਾਰ ਕੀ ਹੁੰਦਾ ਹੈ?

ਮਾਂ-ਪੁੱਤ! ਉਹ ਆਪਣੇ ਬੁਢਾਪੇ ਨੂੰ ਲੁਕੋਣ

੩੪