ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/31

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੇਰ ਜਦ ਉਸ ਨੂੰ ਸਿੱਟੀਆਂ ਪੈ ਜਾਂਦੀਆਂ ਹਨ ਤਾਂ ਪੱਕ ਕੇ ਹੋਰ ਰੰਗ ਹੋ ਜਾਂਦਾ ਹੈ।

ਕਾਕਾ-ਕੀ ਕਣਕ ਦੀਆਂ ਭੀ ਸਿੱਟੀਆਂ ਹੁੰਦੀਆਂ ਹਨ?

ਗਿਆਨ ਸਿੰਘ-ਆਹੋ! ਜਿਸ ਤਰ੍ਹਾਂ ਜੁਆਰੇ ਬਾਜਰੇ ਦੀਆਂ ਹੁੰਦੀਆਂ ਹਨ। ਬੈਠਕ ਵਿੱਚ ਜਾ ਕੇ ਮੇਜ਼ ਉਪਰੋਂ ਚਾਰ ਪੰਜ ਸਿੱਟੀਆਂ ਚੁਕ ਲਿਆ; ਮੈਂ ਤੇਰੇ ਵੇਖਣ ਵਾਸਤੇ ਹੀ ਅੱਜ ਲਿਆ ਰੱਖੀਆਂ ਹਨ।

ਇਹ ਸੁਣਦਿਆਂ ਹੀ ਕਾਕਾ ਚਾਈਂ ਚਾਈਂ ਉਠ ਕੇ ਬੈਠਕ ਵੱਲ ਦੌੜਿਆ ਗਿਆ ਅਤੇ ਮੇਜ਼ ਉਪਰੋਂ ਕਣਕ ਦੀਆਂ ਸਿੱਟੀਆਂ ਲੈ ਆਇਆ।

ਕਾਕਾ-ਹੱਛਾ ਭਾਈਆ ਜੀ! ਇਨ੍ਹਾਂ ਵਿੱਚ ਕਣਕ ਕਿੱਥੇ ਹੈ?

ਗਿਆਨ ਸਿੰਘ-ਇੱਕ ਸਿੱਟੀ ਨੂੰ ਹੱਥ ਨਾਲ ਮਲ ਸੱਟ ਤਾਂ ਤੈਨੂੰ ਨਜ਼ਰ ਆ ਜਾਵੇਗੀ।

ਕਾਕਾ-ਪਹਿਲਾਂ ਮੈਂ ਛਿੱਲੜ ਲਾਹੁੰਦਾ ਹਾਂ।

ਗਿਆਨ ਸਿੰਘ-ਹੱਛਾ।

੩੦