ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/29

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆਨ ਸਿੰਘ-ਹੱਛਾ! ਰੋਟੀ ਕਣਕ ਦੀ ਹੀ ਬਣਦੀ ਹੈ ਕਿ ਹੋਰ ਕਿਸੇ ਵਸਤ ਦੀ ਭੀ?

ਕਾਕਾ-ਹੋਰ ਭੀ ਕਈ ਚੀਜ਼ਾਂ ਦੀ ਬਣਦੀ ਹੈ। ਬਾਜਰੇ ਦੀ, ਜੁਆਰ ਦੀ, ਮੱਕੀ ਦੀ, ਛੋਲਿਆਂ ਦੀ, ਚਾਵਲਾਂ ਦੀ।

ਗਿਆਨ ਸਿੰਘ- ਹੱਛਾ ਕਣਕ ਕਿੱਥੋਂ, ਆਉਂਦੀ ਹੈ?

ਕਾਕਾ-ਬਜਾਰੋਂ ਆਉਂਦੀ ਹੈ।

ਗਿਆਨ ਸਿੰਘ-ਬਜ਼ਾਰੋਂ ਕਿੱਥੋਂ ਆਉਂਦੀ ਹੈ?

ਕਾਕਾ-ਵਾਹਿਗੁਰੂ ਜਾਣੇ!

ਗਿਆਨ ਸਿੰਘ-ਵਾਹ ਭਈ ਵਾਹ! ਤੂੰ ਵੀ ਆਖੇਗਾ, ਮੈਂ ਆਦਮੀ ਹਾਂ। ਭਲਾ, ਵਾਹਿਗੁਰੂ ਦੇ ਘਰ ਕਣਕ ਦੀ ਖੇਤੀ ਹੁੰਦੀ ਹੈ? ਬਜ਼ਾਰ ਵਿਚ ਤਾਂ ਖੇਤਾਂ ਤੋਂ ਆਉਂਦੀ ਹੈ।

ਕਾਕਾ-ਹੱਛਾ ਫੇਰ ਖੇਤ ਵਿੱਚ ਕਿੱਥੋਂ ਆਈ?

ਗਿਆਨ ਸਿੰਘ-ਖੇਤ ਵਿਚ ਪੈਦਾ ਹੋਈ।

ਕਾਕਾ-ਖੇਤ ਕੌਣ ਹੈ? ਮੈਂ ਤਾਂ ਖੇਤ ਨੂੰ ਜਾਣਦਾ ਭੀ ਨਹੀਂ।

੨੮