ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/20

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਕਾ-ਲਾਲ ਲਾਲ ਤਾਂ ਇੱਟ ਵਰਗੀ ਹੈ ਅਤੇ ਵੱਡੀ ਤਾਂ ਉਸ ਨਾਲੋਂ ਭੀ ਬਹੁਤ ਹੈ।

ਪਿਤਾ-ਬੱਚੂ! ਪੱਥਰ ਤਾਂ ਇਸ ਨਾਲੋਂ ਭੀ ਬਹੁਤ ਵੱਡੇ ਵੱਡੇ ਹੁੰਦੇ ਹਨ। (ਦਾਲਾਨ ਦਾ ਥੰਮ੍ਹ ਵਿਖਾਲ ਕੇ) ਵੇਖ ਤਾਂ ਇਹ ਭੀ ਉਸ ਦੇ ਨਾਲ ਦਾ ਹੈ ਕਿ ਨਹੀਂ?

ਕਾਕਾ-ਤੇ ਇੱਟਾਂ ਕਿੱਥੋਂ ਆਉਂਦੀਆਂ ਹਨ?

ਪਿਤਾ-ਭੱਠਿਆਂ ਤੋਂ।

ਕਾਕਾ-ਇਨ੍ਹਾਂ ਨੂੰ ਕੌਣ ਬਣਾਉਂਦਾ ਹੈ?

ਪਿਤਾ-ਕੁਮ੍ਹਿਆਰ।

ਕਾਕਾ-ਉਹੋ ਜਿਹੜਾ ਘੜੇ ਲਿਆਉਂਦਾ ਹੈ?

ਪਿਤਾ-ਨਹੀਂ, ਉਹ ਹੋਰ ਕੁਮ੍ਹਿਆਰ ਹੁੰਦੇ ਹਨ। ਉਹ ਨਿਰੀਆਂ ਇੱਟਾਂ ਬਣਾਉਂਦੇ ਹਨ।

ਕਾਕਾ-ਉਹ ਭੀ ਮਨੁੱਖ ਹੁੰਦੇ ਹੋਣਗੇ?

ਪਿਤਾ-ਆਹੋ। ਜਿੱਦਾਂ ਦਾ ਤੂੰ ਹੈਂ।

ਕਾਕਾ-ਫੇਰ ਮੈਂ ਤਾਂ ਇੱਟਾਂ ਨਹੀਂ ਬਣਾ ਜਾਣਦਾ।

ਪਿਤਾ-ਮੈਂ ਤੈਨੂੰ ਸਿਖਾਲ ਦਿਆਂਗਾ।

ਕਾਕਾ-ਫੇਰ ਸਿਖਾਲੋ।

੧੯