ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੀ ਕਿਸੇ ਕੰਮ ਆਉਂਦੀਆਂ ਹਨ?

ਕਾਕਾ-ਹੋਰ ਕਿਸੇ ਕੰਮ ਨਹੀਂ ਆਉਂਦੀਆਂ ਤਾਂ ਚੁੱਲ੍ਹੇ ਕਿਸ ਨਾਲ ਬਣਦੇ ਹਨ?

ਪਿਤਾ-ਠੀਕ ਭਈ ਠੀਕ! ਇਹ ਤਾਂ ਤੂੰ ਸੱਚ ਆਖਿਆ ਹੈ। ‘ਮਾਂ ਮਾਂ ਮੈਨੂੰ ਪੇਟ ਦਾ ਦੁਖ!’ ਅਖੇ ‘ਦੋ ਤੇ ਦੋ ਚਾਰ ਰੋਟੀਆਂ।’ ਹੱਛਾ ਹੋਰ ਕੀ ਬਣਦਾ ਹੈ?

ਕਾਕਾ-(ਥੋੜੀ ਦੇਰ ਸੋਚ ਕੇ) ਹੋਰ ਤੋਲਣ ਦੇ ਵੱਟੇ। ਮਾਂ ਜੀ ਇੱਟਾਂ ਨਾਲ ਖੰਡ ਘਿਉ ਤੋਲ ਲੈਂਦੇ ਹਨ।

ਪਿਤਾ-ਠੀਕ ਭਈ ਠੀਕ! ਸੱਚ ਹੈ।

ਕਾਕਾ-ਫੇਰ ਸਾਡਾ ਘਰ ਭੀ ਤਾਂ ਇੱਟਾਂ ਦਾ ਬਣਿਆ ਹੋਇਆ ਹੈ; ਅਹੁ ਸਾਡੀ ਬੈਠਕ ਅਤੇ ਤਬੇਲਾ ਭੀ ਇਨ੍ਹਾਂ ਇੱਟਾਂ ਦਾ ਹੈ। ਗਾਂ ਅਤੇ ਮਹਿੰ ਦੀ ਖੁਰਲੀ ਭੀ ਇੱਟਾਂ ਦੀ ਹੈ।

ਪਿਤਾ-ਹੱਛਾ, ਖੜਾ ਹੋ ਕੇ ਦੱਸ ਤਾਂ ਕਿਹੜੀ ਕੰਧ ਨਿਰੀਆਂ ਇੱਟਾਂ ਦੀ ਹੈ?

ਕਾਕਾ-(ਇਕ ਕੰਧ ਵਲ ਉਗਲ ਕਰ ਕੇ) ਅਹੁ ਵੇਖੋ!

੧੭