ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਾਇਆ ਛਲ

ਕੀ ਅਸਲੀਅਤ ਇਸ ਦਿਸਦੇ ਦੀ,
                 ਮੈਂ ਪੁਛਿਆ ਦੱਸ ਜਾਨੀ।
"ਜਾਂ ਸੁਪਨਾ ਜਾਂ ਪੌਣ" ਕਿਹਾ ਉਸ,
                "ਜਾ ਤੂੰ ਜਾਣ ਕਹਾਨੀ।"
ਇਸ ਦੇ ਆਸ਼ਕ ਕੌਣ ਹੋਏ,
               ਜੋ ਜਾਨ ਘੁਮਾਵਣ ਇਸਤੇ,
ਪਸ਼ੂ ਭੂਤਨੇ ਦੈਂਤ, ਜਿੰਨ ਜਾਂ
              ਫਿਰਨ ਮਿਰਗ ਬਿਆਬਾਨੀ।

ਸ਼ਿੰਗਾਰ ਸ਼ੋਰ

ਹਾਰ ਸ਼ਿੰਗਾਰ ਉਤਾਰ ਧਰੇ ਜਾਂ,
               ਮੈਂ ਸੁਣਿਆਂ ਘਰ ਆਸਨ ।
ਆ ਜਾਸੀ ਵਿਚਕਾਰ ਹਾਰ ਜਾਂ,
              ਪੀਆ ਛਾਤੀ ਸੰਗ ਲਾਸਨ ।
ਅੰਮ੍ਰਿਤ ਬਚਨ ਪੀਆ ਦੇ ਮਿੱਠੇ,
              ਸਹਿਜ ਸਹਿਜ ਜਦੋਂ ਬੋਲੇ;
ਜੇ ਛਣਕੇ ਪੰਜੇਬਾਂ, ਚੂੜਾ,
             ਕਿਉਂ ਸਖੀਏ ਸੁਣ ਜਾਸਨ?

-7-