ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਿਲ ਦਾ ਦਰਦ

ਮੁਕਤੀ ਮਾਰਗ ਬਾਹਮਨ ਵੇਚੇ,
                ਉੱਚੀਆਂ ਕਰ ਕਰ ਬਾਹਵਾਂ
ਮੁੱਲਾਂ ਆਖੇ ਕੱਢ ਦੋਜ਼ਖ ਥੀਂ,
               ਜਨੱਤ ਜਾਇ ਪੁਚਾਵਾਂ।
ਬਾਹਮਨ ਮੁੱਲਾਂ ਦੀ ਹਠ ਤੱਕ ਕੇ,
               ਨਾ ਮੈਂ ਗਾਹਿਕ ਬਣਿਆ,
‘ਦਰਦ ਦਿਲੇ’ ਦਾ ‘ਕਰਕ ਕਲੇਜੇ’
               ਮੈਂ ਇਹ ਸੌਦਾ ਚਾਹਵਾਂ।

ਧੋਖਾ

ਇਹ ਦੋ ਨੈਣ ਕਦੀਮੀ ਰਾਖੇ,
              ਮਨ ਮੇਰੇ ਦੇ ਆਏ।
ਇਨ੍ਹਾਂ ਦੇ ਭਰਵਾਸੇ ਸੌਂ ਗਈ,
              ਘੂਕ ਨੀਂਦ ਵਿੱਚ ਮਾਏ।
ਚੋਰਾਂ ਨਾਲ ਰਲਾ ਕੇ ਇਨ੍ਹਾ,
              ਲੁਟਿਆ ਦਿਲ ਘਰ ਮੇਰਾ,
ਕੂਕਾਂ ਦਿਆਂ ਦੁਹਾਈ ਵੇ ਲੋਕਾ!
              ਵਾੜ ਖੇਤ ਗਈ ਖਾਏ।

-6-