ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਛਤਾਵਾ

ਹੁਸਨ-ਕਿਆਰੀ ਦੀ ਫੁਲਵਾੜੀ,
               ਜਾਂ ਜੋਬਨ ਰੁਤ ਆਈ
ਧੂੜੇ ਦੀ ਬਰਖਾ ਮੁਖ਼ੜੇ ਤੇ,
              ਛੈਲ ਕੁੜੀ ਬਰਸਾਈ।
ਚੜ੍ਹਿਆ ਪਾਣੀ ਸੋਸਨ ਦਾ-
             -ਫੁੱਲ ਦਿਸੇ ਪਇਆ ਗੁਲਾਬੀ।
ਧੌਣ ਉਚੇਰੀ ਕਰ ਕਰ ਟੁਰਦੀ,
              ਸੂਰਤ ਦੀ ਗਰਮਾਈ।

――○――

ਸੁੰਦਰਤਾ ਤੇ ਸੁਪਨੇ ਵਿਹੁਂਦੀ,
               ਸਾਰੀ ਰਾਤ ਵਿਹਾਈ।
ਦਿਨ ਚੜ੍ਹਿਆ ਬਾਂਦੀ ਨੇ ਝਾਤੀ,
               ਜਾ ਸ਼ੀਸ਼ੇ ਵਿੱਚ ਪਾਈ।
ਕਿਧਰ ਗਈ ਗੁਲਾਬੀ ਰੰਗਤ,
               ਸਾਂਵਲ ਰੋ ਰੋ ਆਖੇ,
ਜਿਉਂ ਧੁਰ ਬਨਿਆ ਤਿਉਂ ਹੀ ਰਹਿਸੀ,
               ਪੇਸ਼ ਨਾ ਜਾਂਦੀ ਕਾਈ।

―5―