ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਵੀ

ਕੁਦਰਤ ਦੀ ਸਾਰੰਗੀ ਦੇ ਸੰਗ,
                 ਜੋ ਇੱਕ ਸੁਰ ਹੋ ਜਾਵੇ।
ਦ੍ਰਿਸ਼ਟਮਾਨ ਦੀ ਹਰ ਸ਼ੈ ਅੰਦਰ,
                 ਜੋ ਅਦ੍ਰਿਸ਼ਟ ਤਕਾਵੇ
ਪੌਣ ਪਾਣੀ ਕੀ, ਵਣ ਤਿਣ ਕੀ,
                 ਕੀ ਪੱਸ ਪੰਛੀ ਦੀ ਬੋਲੀ,
ਸਮਝ ਲਏ ਸਮਝਾ ਲੈ ਜਿਹੜਾ,
                 ਕਵੀ ਕਹਿਣ ਬਣ ਆਵੇ।

ਕਵਿਤਾ

ਜਾਨ ਜਗਤ ਦੀਆਂ ਪੀੜਾਂ ਨੂੰ,
                ਹੈ ਜਿਸ ਦੀ ਜਾਨ ਰੰਜਾਣੀ।
ਚਹੁੰ ਕੂੰਟਾਂ ਦੀਆਂ ਚੋਭਾਂ ਚਸਕਾਂ,
                 ਸੁਣ ਜਿਸ ਨੈਣੀਂ ਪਾਣੀ।
ਆਪਾ ਕਰ ਬਰਬਾਦ ਚਾ ਜਿਹੜਾ,
                 ਆਬਾਦ ਕਿਸੇ ਨੂੰ ਲੋੜੇ,
ਨਿਹੁਂ ਕਰ ਨੀਂਦ ਨਾ ਨੈਣੀ ਜਿਸਦੇ,
                 ਕਵਿਤਾ ਉਸਦੀ ਬਾਣੀ

-4-