ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਰਦਾਸ

ਨਿਰਗੁਣਹਾਰ ਕੁਚੱਜੀ ਕੋਝੀ,
           ਸੁਣ ਮੇਰੇ ਬਾਂਕੇ ਸਾਂਈਂ।
ਜਿਉਂ ਛਾਵੇਂ ਪਰਛਾਵੇਂ ਛੁਪਦੇ,
           ਤਿਓਂ ਮੇਰੇ ਐਬ ਛਪਾਈਂ।
ਕਾਲੇ ਦਾਗ਼ ਜਿਵੇਂ ਵਿੱਚ ਚੰਨੇ,
           ਜਿਉਂ ਬੇੜੀ ਵਿੱਚ ਲੋਹਾ,
ਲੜ ਤੇਰੇ ਹਾਂ ਲੱਗੀ ਸਾਜਣ,
          ਲੱਗੀਆਂ ਤੋੜ ਨਿਬਾਹੀਂ।

ਉਤਰ

ਮੈਂ ਨਿਰਗੁਣ ਦੀ ਬਹੁੜੀ ਸੁਣ ਕੇ,
             ਦਾਤਾ ਨੇ ਫੁਰਮਾਇਆ।
ਕਾਲੀ, ਕੁਬੜ, ਕੁਚੱਜੀ, ਕੋਹਝੀ,
             ਤੂੰ ਮੇਰਾ ਮਾਣ ਵਧਾਇਆ।
ਪਤਤ ਪਾਵਣ, ਬਖਸ਼ੰਦ ਕੰਤ ਦੀ,
             ਕਿਉਂ ਮੰਨ ਚਿੰਤਾ ਕੀਤੀ,
ਲੜ ਲੱਗੀਆਂ ਖਸਮਾਨਾ ਕਰਨਾ,
             ਇਹ ਮੀਤਾ ਬਣ ਆਇਆ।

-3-