ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂਘ

ਮਧਮ ਪੰਚਮ ਲਰਜ਼ ਰਲਾਕੇ,
               ਜੋੜਾ ਸੰਗ ਮਿਲਾਇਆ।
ਜਾਂ ਮਿਜ਼ਰਾਬ ਰਬਾਬੀ ਲਾਇਆ,
              ਨਗ਼ਮਾ ਅਜਬ ਸੁਣਾਇਆ।
ਮੀਂਡ ਖਿੱਚੇ ਦਿਲ ਖਿੱਚੇ ਜਾਂਦੇ
              ਕਾਂਗ ਚੜੇ ਰਸ ਆਵੇ,
ਨੈਣ ਭਰਨ ਭਰ ਡੁਲਣ ਮੁੜ ਮੁੜ,
             ਵਾਹ ਸੰਗੀਤ ਰਸ ਛਾਇਆ।

−−4−−

ਮੈਂ ਨਿਕੜੀ ਮਧਮ ਦੀਆਂ ਤਾਰਾਂ,
              ਇੱਕ ਸੁਰ ਕਦੀ ਮਿਲਾਓ
ਰਹਿਮਤ ਕਰੋ ਰਬਾਬੀ ਨਾਨਕ !
              ਹੱਥੀਂ ਆਪ ਵਜਾਓ।
ਨਗ਼ਮਾ ਨਾਦ ਇਲਾਹੀ ਛਿੜ ਸੀ,
               ਤ੍ਰਿਭਵਨ ਗੂੰਜ ਉੱਠੇਗਾ,
ਬਿਲਮ ਕਰੋ ਨ ਬਾਂਕੇ ਸਾਈਂ,
              ਮੇਹਰ ਕਰੋ ਡੁੱਬ ਆਓ।

-2-