ਪੰਨਾ:ਗ੍ਰਹਿਸਤ ਦੀ ਬੇੜੀ.pdf/95

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਮੀਦਵਾਰ ਮਾਂ

ਪਤੀ ਜਵਾਨ ਹੋਵੇ ਯਾ ਬੁੱਢਾ ਉਂਞ ਤਾਂ ਓਸਨੂੰ ਸਦਾ ਹੀ ਆਪਣੀ ਵਹੁਟੀ ਦੇ ਨਾਲ ਪਯਾਰ ਭਰਿਆ ਵਰਤਾਓ ਕਰਨਾ ਚਾਹੀਦਾ ਤੇ ਓਸਦੇ ਸੁਖ ਅਰਾਮ ਦਾ ਧਿਆਨ ਰੱਖਣਾ ਚਾਹੀਦਾ ਹੈ, ਪਰ ਏਹਨਾਂ ਗੱਲਾਂ ਦਾ ਵੱਧ ਤੋਂ ਵੱਧ ਖਿਆਲ ਰੱਖਣ ਦਾ ਸਮਾਂ ਓਹ ਹੁੰਦਾ ਹੈ ਜਦੋਂ ਇਸਤ੍ਰੀ ਗਰਭਵਤੀ ਹੋਵੇ ।

ਕਈ ਚਿੰਨ ਅਜੇਹੇ ਹੁੰਦੇ ਹਨ ਜਿਨ੍ਹਾਂ ਤੋਂ ਗਰਭ ਠਹਿਰ ਜਾਣ ਦਾ ਪਤਾ ਲੱਗ ਸਕਦਾ ਹੈ, ਕਈ ਨਵੀਆਂ ਵਹੁਟੀਆਂ ਜੋ ਨਾ ਤਜਰਬਾਕਾਰ ਹੁੰਦੀਆਂ ਹਨ ਓਹਨਾਂ ਨੂੰ ਗਰਭ ਹੋ ਜਾਣ ਦਾ ਪਤਾ ਤਾਂ ਨਹੀਂ ਲੱਗਦਾ, ਪਰ ਓਹਨਾਂ ਦੇ ਚੇਹਰੇ ਤੋਂ ਇੱਕ ਅਗੰਮ ਦਾ ਜੋਸ਼ ਤੇ ਖੁਸ਼ੀ ਪ੍ਰਗਟ ਹੋਣ ਲੱਗ ਪੈਂਦੀ ਹੈ ਅਤੇ ਕਈ ਬਿਲਕੁਲ ਕਮਜ਼ੋਰ ਤੇ ਮੁਰਦਾ ਹੋ ਜਾਂਦੀਆਂ ਹਨ । ਏਹੋ ਚਿੰਨ ਹਨ ਜਿਨ੍ਹਾਂ ਤੋਂ ਗਰਭ ਦੀ ਸੰਭਾਵਨਾ ਹੋ ਜਾਂਦੀ ਹੈ, ਪਰ ਰਿਤੂ ਦਾ ਬੰਦ ਹੋ ਜਾਣਾ ਤੇ ਤਬੀਅਤ ਦਾ ਕੱਚਾ ਪਕਾ ਹੋਣਾ ਤਾਂ ਬਿਲਕੁਲ ਨਿਸਚੇ ਜੋਗ ਨਿਸ਼ਾਨੀਆਂ ਹਨ ।

ਨਵੇਂ ਜੋੜੇ ਨੂੰ ਚਾਹੀਦਾ ਹੈ ਕਿ ਬੱਚਾ ਜੰਮਣ ਤੋਂ ਪਹਿਲਾਂ ਹੀ ਜ਼ਰੂਰੀ ਜਰੂਰੀ ਗੱਲਾਂ ਦਾ ਗਯਾਨ ਪ੍ਰਾਪਤ ਕਰ ਲਵੇ |ਜੇ ਵਹੁਟੀ ਗੱਭਰੂ ਦੋਵੇਂ ਅਣਜਾਣ ਹੋਣ ਤਾਂ ਪਤੀ ਨੂੰ ਯੋਗ ਹੈ ਕਿ ਚੰਗੀਆਂ ਪੋਥੀਆਂ ਦ੍ਵਾਰਾ ਗਯਾਨ ਪ੍ਰਾਪਤ ਕਰੇ ਤੇ ਆਪਣੀ ਪਤਨੀ ਨੂੰ ਓਹਨਾਂ ਵਿੱਚੋਂ ਪੜ੍ਹ ਕੇ ਸੁਣਾਵੇ | ਪਤਨੀ ਦੇ ਦਿਲ ਉੱਤੇ

-੯੫-