ਪੰਨਾ:ਗ੍ਰਹਿਸਤ ਦੀ ਬੇੜੀ.pdf/79

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਣਨਾ ਭਾਵੇਂ ਪਾਪ ਹੈ, ਪਰ ਸੰਜਮ ਨਾਲ ਰੁਪਯਾ ਜਮਾਂ ਕਰਨਾ ਤੇ ਉਸਨੂੰ ਯੋਗ ਥਾਂ ਤੇ ਖਰਚ ਕਰਨ ਮਹਾਂ ਗੁਣ ਹੈ ।ਫਜੂਲ ਖਰਚ ਆਦਮੀ ਸਦਾ ਹੀ ਸੰਜਮੀ ਆਦਮੀਆਂ ਦੇ ਮੁਥਾਜ ਰਹਿੰਦੇ ਹਨ । ਬਚਾਈ ਹੋਈ ਰਕਮ ਭਾਵੇਂ ਕਿੰਨੀ ਥੋੜੀ ਹੋਵੇ, ਪਰ ਹਿਰਦੇ ਨੂੰ ਸ਼ਾਂਤੀ ਦੇਣ ਦਾ ਕਾਰਨ ਹੁੰਦੀ ।

'ਜਾਨਸਨ' ਲਿਖਦਾ ਹੈ ਕੇ "ਸੰਜਮ ਸੁਤੰਤਰਤਾ ਦੀ ਮਾਂ ਹੈ !" ਸਿਰਫ ਏਸ ਲੋਭ ਵਿਚ ਕਿ ਅੱਜ ਦਾ ਦਿਨ ਸੁਖ ਨਾਲ ਬੀਤ ਜਾਏ, ਆਪਣੇ ਅਗਲੇ ਦਿਨ ਯਾ ਅਗਲੇ ਸਾਲ ਭਰ ਦੀ ਖੁਸ਼ੀ ਨੂੰ ਗਹਿਣੇ ਪਾ ਦੇਣਾ ਬਹੁਤ ਘ੍ਰਿਣਾ ਯੋਗ ਕੰਮ ਹੈ !

'ਸਸਰੋ' ਦਾ ਕਥਨ ਹੈ ਕਿ "ਕੋਈ ਰਿਆਸਤ ਹੋਵੇ ਯਾ ਮਾਮੂਲੀ ਘਰ, ਧਨ ਇਕੱਤਰ ਕਰਨ ਦਾ ਤਰੀਕਾ ਸੰਜਮ ਹੀ ਹੈ |" ਜੋ ਤੁਸੀਂ ਜਾਣ ਜਾਉਗੇ ਕਿ ਖਰਚ ਕਰਨ ਦਾ ਸਮਾਂ ਕੇਹੜਾ ਹੈ ਤੇ ਬਚਾਉਣ ਦੇ ਦਿਨ ਕੇਹੜੇ ਹਨ ਤਾਂ ਤੁਸੀਂ ਕਦੇ ਕੰਗਾਲ ਨਹੀਂ ਹੋਵੋਗੇ।

ਇਕ ਗਰੀਬ ਮਜੂਰ ਦਾ ਕੰਮ ਸੀ ਕਿ ਉਹ ਇਕ ਰੁਪੈ ਵਿਚੋਂ ਤੇਰਾਂ ਆਨੇ ਖਰਚ ਕਰਦਾ ਤੇ ਤਿੰਨ ਆਨੇ ਬਚਾਉਂਦਾ ਸੀ, ਭਾਵੇਂ ਇਕ ਤੁਛ ਜੇਹੀ ਰਕਮ ਮਲੂਮ ਹੁੰਦੀ ਹੈ ਪਰ ਏਸ ਨਾਲ ੧੦੦) ਵਿਚੋਂ ੧੯ ਰੁਪੈ ਦੇ ਲਗ ਭਗ ਬਚ ਜਾਂਦੇ ਸਨ, ਏਸੇ ਨਿਯਮ ਉਤੇ ਅਮਲ ਕਰਨ ਨਾਲ ਅਮਰੀਕਾ ਦਾ ਪ੍ਰਸਿਧ ਧਨੀ "ਰਾਕ ਫੀਲਰ" ਬਣ ਗਿਆ।

ਤੁਹਾਡੀ ਜ਼ਿੰਦਗੀ ਵਿਚ ਉਹ ਸਮਾਂ ਵਡਾ ਹੀ ਭਾਗਾਂ ਵਾਲਾ ਹੋਵੇਗਾ ਜਦੋਂ ਤੁਸੀਂ ਕਿਸੇ ਅਜੇਹੇ ਘਰ ਵਿਚ ਪੈਰ ਰੱਖੋ ਜੋ ਤੁਹਾਡਾ 'ਆਪਣਾ' ਹੋਵੇ, ਅਤੇ ਉਸ ਪ੍ਰਸੰਨਤਾ ਵਿਚ ਹੋਰ ਵੀ ਵਾਧਾ ਕਰਨ ਵਾਸਤੇ ਆਪਣੀ ਵਹੁਟੀ ਨਾਲ ਸਦਾ

-੭੯-