ਪੰਨਾ:ਗ੍ਰਹਿਸਤ ਦੀ ਬੇੜੀ.pdf/76

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝੱਲਣੀਆਂ ਪੈਂਦੀਆਂ ਹਨ, ਓਹ ਕਰਜ਼ਾ ਅਦਾ ਕਰਨ ਲਈ ਆਪਣੇ ਮਿੱਤ੍ਰਾ ਤੇ ਸੱਜਣਾਂ ਦੀ ਮੁਥਾਜੀ ਕਰਦਾ ਹੈ, ਪਰ ਸਭ ਓਸਨੂੰ ਟਕੇ ਜਿਹਾ ਜਵਾਬ ਦੇ ਦੇਂਦੇ ਹਨ, ਅਖੀਰ ਏਹੋ ਜੇਹੇ ਆਦਮੀ ਨੂੰ ਦੋ ਘਰਾਂ ਵਿਚੋਂ ਇਕ ਦੀ ਜ਼ਰੂਰ ਸੈਲ ਕਰਨੀ ਪੈਂਦੀ ਹੈ, ਜੇਹਲਖਾਨਾ ਯਾ ਨਵੇਂ ਕੈਦੀਆਂ ਦਾ ਸੁਧਾਰਕ ਸਕੂਲ !

ਕੀ ਦੁਨੀਆਂ ਵਿੱਚ ਏਹ ਗਲ ਸੰਭਵ ਹੈ ਕਿ ਮਨੁੱਖ ਦਾ ਜੀਵਨ ਕਰਜੇ ਦੇ ਦਾਗ ਨਾਲ ਗੰਦਾ ਨਾ ਹੋਵੇ ? ਕੀ ਇਹ ਸੰਭਵ ਹੈ ਕਿ ਆਦਮੀ ਓਸ ਇਖਲਾਕੀ ਬੇਇੱਜਤੀ ਤੋਂ ਬਚ ਸਕੇ ਜੋ ਕਰਜ਼ੇ ਦਾ ਅਵੱਸ਼ਕ ਫਲ ਹੈ ? ਕੀ ਕਰਜ਼ੇ ਤੋਂ ਇੱਕ ਦਮ ਤਿਣਕਾ ਤੋੜਕੇ ਆਪਣੀ ਸੁਤੰਤ੍ਰਤਾ ਨੂੰ ਰੱਖਿਆ ਜਾ ਸਕਦਾ ਹੈ ?

ਏਹਨਾਂ ਸਾਰੇ ਪ੍ਰਸ਼ਨਾਂ ਦਾ ਕੇਵਲ ਇੱਕੋ ਉੱਤਰ ਹੈ ਕਿ "ਆਮਦਨੀ ਤੋਂ ਵਧਕੇ ਖਰਚ ਨਾ ਕਰੋ |" ਜਿਸ ਆਦਮੀ ਨੇ ਕੋਈ ਕਰਜ਼ਾ ਨਹੀਂ ਦੇਣਾ ਓਸਨੂੰ ਕੋਈ ਖਤਰਾ ਵੀ ਨਹੀਂ, ਸੰਸਾਰਕ ਚੀਜ਼ਾਂ ਦਾ ਵਧੀਕ ਲੋਭ ਕਰਨਾ ਵੱਡੀ ਮੂਰਖਤਾ ਹੈ, ਲੋਭ ਦੇ ਕੇਵਲ ਦੋ ਹੀ ਫਲ ਹੁੰਦੇ ਹਨ, ਯਾ ਤਾਂ ਓਹ ਚੀਜ਼ਾਂ ਜਿਨ੍ਹਾਂ ਦੀ ਖੋਜ ਵਿੱਚ ਬੇਅੰਤ ਦੁੱਖ ਤੇ ਘਾਲਾਂ ਘਾਲੀਆਂ ਹੁੰਦੀਆਂ ਹਨ ਗੁੰਮ ਹੋ ਜਾਣਗੀਆਂ ਤੇ ਤੁਸੀਂ ਦੇਖਦੇ ਰਹਿ ਜਾਓਗੇ ਤੇ ਯਾ ਉਹ ਸਾਰੀਆਂ ਚੀਜ਼ਾਂ ਪਈਆਂ ਰਹਿ ਜਾਣਗੀਆਂ ਤੋਂ ਤੁਸੀ ਖੁਦ ਗੁਮ ਹੋ ਜਾਓਗੇ ।

"ਜੋਜ਼ਫ ਮੀ" ਦਾ ਕਥਨ ਹੈ ਕਿ "ਸਾਡਾ ਨਵੀਆਂ ਨਵੀਆਂ ਕਾਢਾਂ ਕੱਢਣ ਦਾ ਭਾਵ ਤੇ ਸਾਰੀ ਉਮਰਾ ਦੀ ਦੌੜ ਧੁੱਪ ਦਾ ਮਤਲਬ ਕੇਵਲ ਏਹ ਨਹੀਂ ਹੋਣਾ ਚਾਹੀਦਾ ਕਿ

-੭੬-