ਪੰਨਾ:ਗ੍ਰਹਿਸਤ ਦੀ ਬੇੜੀ.pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਉਸ ਨੂੰ ਚਾਹੀਦਾ ਹੈ ਕਿ ਆਪਣੀ ਪਤਨੀ ਨੂੰ ਵੀ ਆਪਣੇ ਨਾਲ ਸ਼ਾਮਲ ਕਰੇ । ਸਿਆਣੀ ਪਤਨੀ ਆਪਣੇ ਪਤੀ ਨੂੰ ਬਹੁਤ ਛੇਤੀ ਸੰਜਮ ਦੀ ਹਦ ਦੇ ਅੰਦਰ ਲਿਆਉਣ ਵਿਚ ਸਮਰੱਥ ਹੁੰਦੀ ਹੈ ।----

ਘਰ ਦੀ ਰਾਖੀ

ਅਜੇਹੇ ਆਦਮੀ, ਬਹੁਤ ਥੋੜੇ ਹਨ ਜੋ ਆਪਣੀ ਵਹੁਟੀ ਦੀ ਪੂਰੀ ਪੂਰੀ ਰਾਖੀ ਕਰਨੀ ਜਾਣਦੇ ਹਨ । ਵਿਆਹ ਹੋਣ ਤੋਂ ਬਾਦ ਬਹੁਤੇ ਮੰਡੇ, ਬਾਜੀਆਂ ਭੁਲਾਂ ਅਜੇਹੀਆਂ ਭਿਆਨਕ ਕਰਦੇ ਹਨ ਤੇ ਆਪਣੀ ਬੇਅਕਲੀ ਤੇ ਕ੍ਰੋਧ ਦੇ ਕਾਰਨ ਆਪਣੀ ਪਤਨੀ ਦੇ ਦਿਲ ਵਿਚ ਅਜੇਹੀ ਘ੍ਰਿਣਾ ਉਪਜਾ ਦੇਂਦੇ ਹਨ ਕਿ ਉਹ ਪ੍ਰੇਮ ਕਰਨਾ ਤਿਆਗ ਦੇਂਦੀ ਹੈ, ਜਿਸ ਕਰਕੇ ਦੋਹਾਂ ਦੀ ਜ਼ਿੰਦਗੀ ਦੁਖਾਂ ਦਾ ਭੰਡਾਰ ਬਣ ਜਾਂਦੀ ਹੈ ।

ਵਿਆਹ ਦੇ ਵੇਲੇ ਕੁੜੀਆਂ ਦੇ ਸੁਭਾਵ ਵਿਚ ਇਕ ਪੁਕਾਰ ਦੀ ਖੁਤਖੁਤੀ ਹੁੰਦੀ ਹੈ, ਅਤੇ ਜਿਉਂ ਜਿਉਂ ਵਿਆਹ ਦਾ ਦਿਨ ਨੇੜੇ ਆਉਂਦਾ ਜਾਂਦਾ ਹੈ ਤਿਉਂ ਤਿਉਂ ਉਸਦੇ ਦਿਲ ਵਿਚ ਇਕ ਅਗੰਮ ਦੀ ਖੁਸ਼ੀ ਦੇ ਨਾਲ ਹੀ ਬੇਮਲੂਮਾ ਜਿਹਾ ਭੈ ਵੀ ਉਪਜਦਾ ਰਹਿੰਦਾ ਹੈ। ਨਿਰਸੰਦੇਹ ਵਿਆਹ ਕੁੜੀ ਦੀ ਜ਼ਿੰਦਗੀ ਵਿਚ ਇਕ ਵਡਾ ਭਾਰਾ ਵਟਾਂਦਰਾ ਕਰਨ ਵਾਲਾ ਹੁੰਦਾ ਹੈ, ਏਸ ਵਾਸਤੇ ਉਸ ਵੇਲੇ ਪਤੀ ਨੂੰ ਪਤਨੀ ਨਾਲ ਬੜੇ ਪਿਆਰ ਤੇ ਨਰਮੀ ਦਾ ਵਰਤਾਓ ਕਰਨਾ ਚਾਹੀਦਾ ਹੈ, ਤੇ ਵਹਿਸ਼ੀਆਂ ਵਾਂਗੂ ਉਸਨੂੰ ਕੇਵਲ ਭੋਗ ਬਿਲਾਸ ਦੀ ਮੁਫਤ ਦੀ ਮਸ਼ੀਨ ਨਹੀਂ ਸਮਝ ਲੈਣਾ ਚਾਹੀਦਾ।

'ਮਿਸਜ਼ ਡਫੀ' ਲਿਖਦਾ ਹੈ ਕਿ 'ਜਿਸ ਫੁਲ ਨੂੰ ਤੁਸੀਂ'

-੬੪-