ਪੰਨਾ:ਗ੍ਰਹਿਸਤ ਦੀ ਬੇੜੀ.pdf/5

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇੇੇੇ ਓਸਦੀ ਯੋਗ ਤੌਰ ਨਾਲ ਕਦਰ ਕਰਨ, ਵਿਆਹ ਦੇ ਅਸਲੀ ਭਾਵ ਨੂੰ ਸਮਝਣ ਤੇ ਇਕ ਦੂਜੇ ਨਾਲ ਪ੍ਰੇਮ ਤੇ ਵਫ਼ਾਦਾਰੀ ਦਾ ਵਰਤਾਓ ਰੱਖਣ ਤਾਂ ਏਹ ਭਾਰ ਬਹੁਤ ਕੁਝ ਹੌਲਾ ਹੋ ਜਾਂਦਾ ਹੈ, ਅਤੇ ਇਹ ਬਿਨਸਨ ਹਾਰ ਸਰੀਰ ਏਸ ਚਾਰ ਦਿਨਾਂ ਦੇ ਜੀਵਨ ਵਿਚ ਓਹ ਅਨੰਦ ਤੇ ਮੌਜ ਮਾਣ ਸਕਦੇ ਹਨ, ਜਿਸ ਦੀ ਖਾਹਸ਼ ਹਰ ਇਕ ਮਨੁੱਖ ਨੂੰ ਲੱਗੀ ਰਹਿੰਦੀ ਹੈ ।

ਪਵਿਤ੍ਰ੍ ਨਿਰੋਲ ਤੇ ਅੱਤ ਬੇਗਰਜ਼ ਖਾਹਸ਼ਾਂ ਓਸ ਤਾਕਤ ਦੀ ਬਦੌਲਤ ਜੋ ਜੀਵਨ ਨੂੰ ਸੁਹਾਉਣਾ, ਆਤਮਾ ਨੂੰ ਤਾਜ਼ਾ ਆਚਰਣ, ਨੂੰ ਪਵਿਤਰ ਤੇ ਖਿਆਲਾਂ ਨੂੰ ਉਚਿਆਂ ਕਰਦੀ ਹੈ, ਫੁੱਲਦੀਆਂ ਫਲਦੀਆਂ ਹਨ । ਆਦਮੀ ਦੀਆਂ ਮਨੁੱਖਪੁਣੇ ਦੀਆਂ ਸ਼ਕਤੀਆਂ ਮੁਕੰਮਲ ਹੁੰਦੀਆਂ ਤੇ ਪਰਤਾਪ ਪ੍ਰਾਪਤ ਕਰਦੀਆਂ ਹਨ। ਗੱਲ ਕੀ ਇਹ ਓਹ ਚੀਜ਼ ਹੈ ਜਿਸ ਨਾਲ ਮਨੁੱਖ ਦੀਆਂ ਅੰਦਰੂਨੀ ਸ਼ਕਤੀਆਂ ਨੂੰ ਵਧਣ ਫੁੱਲਣ ਦੀ ਖੁਰਾਕ ਮਿਲਦੀ ਹੈ ਤੇ ਓਸਦੀਆਂ ਤਾਕਤਾਂ ਦੇ ਇਕੱਠੇ ਜ਼ੋਰ ਨਾਲ ਦੁਨੀਆਂ ਦੇ ਵੱਡੇ ਵੱਡੇ ਮਹਾਨ ਕੰਮ ਸਿਰੇ ਚੜਦੇ ਹਨ ।

'ਪ੍ਰੇਮ’ ਦੇ ਪਰਸਪਰ ਅਸੂਲ ਉਤੇ ਗ੍ਰਹਿਸਤ ਅਤੇ ਗ੍ਰਹਿਸਤੀਆਂ ਦੀ ਨੀਂਹ ਬੜੀ ਦਿ੍ੜਤਾ ਤੇ ਨਿਸਚੇ ਨਾਲ ਰੱਖੀ ਜਾ ਸਕਦੀ ਹੈ। ਸਾਡੇ ਸਰੀਰ ਦੇ ਓਸ ਗੁਪਤ*


*ਕਹਿੰਦੇ ਹਨ ਕਿ ਬੱਚੇ ਜੰਮਣਾ ਤੇ ਨਸਲ ਦਾ ਵਧਣਾ 'ਖੁਰਾਕ' ਦਾ ਨਤੀਜਾ ਹੈ । ਜੋ ਚੀਜ਼ਾਂ ਅਸੀਂ ਖਾਂਦੇ ਹਾਂ ਉਨ੍ਹਾਂ ਵਿਚੋਂ ਸ਼ਰੀਰਦੀ ਲੋੜ ਅਨੁਸਾਰ ਹਜ਼ਮ ਹੋਕੇ ਬਾਕੀ

-੫-