ਪੰਨਾ:ਗ੍ਰਹਿਸਤ ਦੀ ਬੇੜੀ.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਵੇ ਤੇ ਜੋ ਤਜਰਬੇ ਤੋਂ ਲਾਭ ਪ੍ਰਾਪਤ ਕਰਨ ਤੋਂ ਅਯੋਗ ਹੋਵੇ !" ਦੁਨੀਆਂ ਵਿੱਚ ਜਿੰਨੇ ਵੀ ਕਾਮਯਾਬ ਤੇ ਵੱਡੇ ਲੋਕ ਗੁਜ਼ਰੇ ਹਨ, ਉਹ ਸਾਰੇ ਭਾਗਾਂ ਯਾ ਨਸੀਬਾਂ ਦੀ ਕ੍ਰਿਪਾ ਨਾਲ ਵੱਡੇ ਨਹੀਂ ਬਣ ਸਗੋਂ ਦ੍ਰਿੜਤਾ ਮੇਹਨਤ ਤੇ ਮਾਨਸਿਕ ਸ਼ਕਤੀ ਨੇ ਉਹਨਾਂ ਦੇ ਸਿਰਾਂ ਉਤੇ ਕਾਮਯਾਬੀ ਤੇ ਵਡਿਆਈ ਦੇ ਸੇਹਰੇ ਬੰਨੇ ਸਨ |

ਮਿਸਟਰ ਸੇਸ-ਮਿੱਥ ਪ੍ਰਸਿੱਧ ਇੰਨੀਜੀਨੀਅਰ ਨੇ ਇੱਕ ਵਾਰੀ ਕਿਹਾ ਸੀ ਕਿ ਜੇ ਕੋਈ ਮੈਨੂੰ ਆਖੇ ਕਿ ਤੁਸੀਂ ਆਪਣੇ ਸਾਰੇ ਜੀਵਨ ਦੇ ਤਜਰਬੇ ਨੂੰ ਇੱਕ ਲਫਜ਼ ਵਿੱਚ ਕਥਨ ਕਰੋ ਤਾਂ ਮੈਂ ਏਹ ਕਹਾਂਗਾ ਕਿ "ਫਰਜ਼ ਪਹਿਲੋਂ ਆਰਾਮ ਪਿੱਛੋਂ |" ਮੈਂ ਏਹ ਗੱਲ ਦਾਹਵੇ ਨਾਲ ਕਹਿ ਸਕਦਾ ਹਾ ਕਿ ਬੇਸ਼ੁਮਾਰ ਜਵਾਨ ਆਦਮੀ ਜੋ ਬਦਕਿਸਮਤੀ ਦਾ ਰੋਣਾ ਰੋਂਦੇ ਹਨ, ਉਹਨਾਂ ਦਸਾਂ ਵਿੱਚੋਂ ਨੌ ਅਜੇਹੇ ਹੁੰਦੇ ਹਨ ਜੋ ਮੇਰੇ ਦੱਸੇ ਹੋਏ ਏਸ ਨਿਯਮ ਦੇ ਵਿਰੁੱਧ ਕੰਮ ਕਰਦੇ ਹਨ । ਦੁਨੀਆਂ ਵਿੱਚ ਏਹ ਭੈੜਾ ਅਸੂਲ ਬਹੁਤ ਪ੍ਰਚੱਲਤ ਹੈ ਕਿ ਅਰਾਮ ਪਹਿਲਾਂ ਤੇ ਫਰਜ਼ ਪਿੱਛੋਂ !"


ਸੰਜਮ

ਵਹੁਟੀ ਗੱਭਰੂ ਦੇ ਖੁਸ਼ ਖੁਸ਼ ਜੀਵਨ ਬਿਤਾਉਣ ਦੀ ਬਾਬਤ ਤਿੰਨ ਅਸੂਲ ਲੋਕਾਂ ਨੇ ਮਿਥੇ ਹੋਏ ਹਨ:-

ਇੱਕ ਤਾਂ ਇਹ ਕਿਹਾ ਜਾਂਦਾ ਹੈ ਕਿ "ਮਨੁੱਖ ਨੂੰ ਬੇਹਦਾ ਆਨੰਦ ਤੇ ਸੁਖ ਏਸ ਤਰਾਂ ਪ੍ਰਾਪਤ ਹੋ ਸਕਦਾ ਹੈ ਕਿ ਉਹ ਐਸ਼ ਤੇ ਵਿਭਚਾਰ ਵਿੱਚ ਕੋਈ ਕਸਰ ਬਾਕੀ ਨਾ ਰੱਖੇ, ਹੈ ਵਿਆਹਿਆ ਹੋਵੇ ਭਾਵੇਂ ਕੁਆਰਾ ਯੋਗ ਅਯੋਗ ਯਾ

-੪੯-