ਪੰਨਾ:ਗ੍ਰਹਿਸਤ ਦੀ ਬੇੜੀ.pdf/37

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ ਨੂੰ ਅਤਿ ਆਵੱਸ਼ਕ ਸਮਝਦੇ ਸਨ । ਯੂਨਾਨ ਦੇ ਫਲਾਸਫਰਾਂ , ਅਰਥਾਤ ਸੁਕਰਾਤ, ਅਫਲਾਤੂ ਤੇ ਅਰਸਤਾਂ ਤਾਲੀਮ ਆਦਿਕ ਨੇ ਏਹ ਸਿਧ ਕੀਤਾ ਹੈ ਕਿ ਵਿਆਹ ਇਕ ਸੇਵਾ ਹੈ, ਜੋ ਕੌਮ ਤੇ ਦੁਨੀਆਂ ਦੀ ਅਟੱਲਤਾ ਵਾਸਤੇ ਕੀਤਾ ਜਾਂਦਾ ਹੈ । ਹਕੀਮ ਸੋਲਾਨ ਦੇ ਨੀਯਤ ਕੀਤੇ ਹੋਇ ਨਿਯਮਾਂ ਤੇ ਕਾਨੂੰਨਾਂ ਦੇ ਅਨੁਸਾਰ ਗਰਭਵਤੀਆਂ ਤੀਵੀਆਂ ਦੀ ਇਜ਼ਤ ਤੇ ਰਿਐਤ ਏਸ ਵਾਸਤੇ ਕੀਤੀ ਜਾਂਦੀ ਸੀ ਕਿ ਔਰਤਾਂ ਵਿਚ " ਵਿਆਹ ਕਰਾਉਣ ਤੇ ਸੰਤਾਨ ਉਤਪੰਨ ਕਰਨ ਦੀ ਖਾਹਸ਼ ਵਧੇ ।

ਵਰਤਮਾਨ ਸਮੇਂ ਵਿਚ ਫਰਾਸ ਆਦਿਕ ਦੇਸ਼ਾਂ ਵਿਚ ਜਿਥੇ ਸੁਤੰਤ੍ਰਤਾ ਦੇ ਉਲਟੇ ਅਰਥ ਸਮਝ ਕੇ ਬੇਅੰਤ ਤੀਵੀਆਂ ਨੇ ਵਿਆਹ ਕਰਾਉਣੇ ਛੱਡ ਦਿਤੇ ਤੇ ਕਵਾਰੇ ਮਰਦਾਂ ਤੇ ਕਵਾਰੀਆਂ ਲੜਕੀਆਂ ਦੀਆਂ ਸਭਾਵਾਂ ਬਣੀਆਂ ਹੋਈਆਂ ਹਨ, ਮਨੁੱਖੀ ਸੰਤਾਨ ਦਾ ਦਿਨੋ ਦਿਨ ਏਨਾ ਘਾਟਾ ਹੋ ਰਿਹਾ ਹੈ, ਕਿ ਉਥੋਂ ਦੀਆਂ ਸਰਕਾਰਾਂ ਨੂੰ ਗਰਭਵਤੀਆਂ ਤੇ ਸੰਤਾਨ ਵਾਲੀਆਂ ਤੀਵੀਆਂ ਵਾਸਤੇ ਚੋਖੇ ਚੋਖੇ ਇਨਾਮ ਤੇ ਵਜ਼ੀਫ਼ੇ ਨੀਅਤ ਕਰਨੇ ਪਏ ਹਨ, ਤਾਕਿ ਤੀਵੀਆਂ ਨੂੰ ਵਿਆਹ ਕਰਾਉਣ ਦੀ ਖਾਹਸ਼ ਵਧੇ ਤੇ ਇਸ ਤਰ੍ਹਾਂ ਗ੍ਰਹਿਸਥ ਦੀ ਕ੍ਰਿਪਾ ਨਾਲ ਨਸਲ ਦੇ ਸਮਾਪਤ ਹੋ ਜਾਣ ਵਿਚ ਰੋਕ ਹੋਵੇ

ਦੁਨੀਆਂ ਦੇ ਲਗਭਗ ਸਾਰੇ ਮਜ਼ਬ ਵੀ ਗ੍ਰਹਿਸਤ ਨੂੰ ਹੀ ਚੰਗਾ ਸਮਝਦੇ ਹਨ ।

ਕੁਰਾਨ ਸ਼ਰੀਫ ਤੇ ਮੁਹੰਮਦੀ ਸ਼ਰਹ ਵਿਚ ਵੀ ਅਨੇਕਾਂ ਆਇਤਾਂ ਦੁਆਰਾ ਕਵਾਰਪੁਣੇ ਦੀ ਨਿੰਦਾ ਤੇ ਵਿਆਹ ਦੀ ਉਸਤਤ ਕੀਤੀ ਹੋਈ ਹੈ, ਇਕ ਆਇਤ ਵਿਚ ਕਿਹਾ ਹੈ ਕਿ:-

-੩੭-