ਪੰਨਾ:ਗ੍ਰਹਿਸਤ ਦੀ ਬੇੜੀ.pdf/34

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਈਏ ਤੇ ਓਨੀ ਖੋਜ ਤੇ ਗੋਰ ਕਰਨ ਦੀ ਖੇਚਲ ਵੀ ਨਾਲ ਕਰੀਏ, ਜਿਨੀ ਕਿ ਇਕ ਭਾਂਡੇ ਮਾਜਣ ਵਾਲਾ ਨੋਕਰ ਯਾ ਝਾੜੂ ਬਹਾਰੀ ਦੇਣ ਵਾਲਾ ਚੂਹੜਾ ਰਖਣ ਵੇਲੇ ਕਰਦੇ ਹਨ ਜਿਸ ਨੂੰ ਕਢ ਦੇਣਾ ਵੀ ਸਾਡੀ ਜੀਭ ਦੇ ਇਕ ਲਫਜ਼ ਦੇ ਅਧੀਨ ਹੁੰਦਾ ਹੈ । ਜੇ ਅਸੀਂ ਕੇਵਲ ਚੇਹਰਾ, ਮੋਹਰਾ ਤੇ ਦੌਲਤ ਦੇਖ ਕੇ ਹੀ ਆਪਣੀ ਬੁਧ ਉੱਤੇ ਪੜਦਾ ਪਾ ਲਈਏ ਤਾਂ ਅਜੇਹੀਆਂ ਹਾਲਤਾਂ ਵਿਚ ਨਿਰਸੰਦੇਹ ਵਿਆਹ ਨੂੰ ਲਾਟਰੀ ਨਾਲ ਤਸ਼ਬੀਹ ਦਿਤੀ ਜਾ ਸਕਦੀ ਹੈ, ਜਿਸ ਵਿਚ ਸ਼ੰਭਵ ਹੈ ਕਿ ਹਜ਼ਾਰ ਆਦਮੀ ਯਾ ਲੱਖ ਆਦਮੀ ਵਿਚੋਂ ਮਨ ਭਾਉਂਦਾ ਇਨਾਮ ਇੱਕ ਆਦਮੀ ਦੇ ਨਾਮ ਭਾਵੇਂ ਨਿਕਲ ਆਵੇ ਪਰ ਬਾਕੀਆਂ ਦੇ ਨਾਮ ਅੱਗੇ ਨਿਰਾਸਤਾ ਭਰੀ ਇੰਝ ਹੀ ਨਿਕਲੇਗੀ । ਪਰ ਜਦ ਇਕ ਧੇਲੇ ਦੀ ਮਿਟੀ ਦਾ ਭਾਂਡਾ ਲੈਣ ਲੱਗਿਆਂ ਆਦਮੀ, ਓਸਨੂੰ ਵੀਹ ਵਾਰੀ ਠਕੋਰ ਕੇ ਦੇਖਦਾ ਹੈ ਤਾਂ ਕਿ ਬੇ ਅਕਲੀ ਹੈ ਜੇ ਸਾਰੀ ਉਮਰ ਨਾਲ ਨਿਭਣ ਵਾਲੀ ਵਹੁਟੀ ਯਾ ਗੱਭਰੂ ਦੀ ਬਾਬਤ ਰਤਾ ਵੀ ਵਿਚਾਰ ਤੇ ਸੋਚ ਨਾ ਕੀਤੀ ਜਾਵੇ।

ਲੜਕੀਆਂ ਨੂੰ ਵਿਦਯਾ ਦੇ ਗਹਿਣੇ ਨਾਲ ਸੁੰਦਰ ਲਾਇਕ ਤੇ ਪ੍ਰੇਮ ਦੀਆਂ ਕਦਰਦਾਨ ਬਣਾਇਆਂ ਜਾ ਸਕਦਾ ਹੈ, ਓਹਨਾਂ ਨੂੰ ਸਚਿਆਈ, ਸੱਭਯਤਾ, ਹਮਦਰਦੀ ਤੇ ਪ੍ਰੇਮ ਦੀ ਵਿਦਯਾ ਤੋਂ ਜਾਣੂ ਕੀਤਾ ਜਾਣਾ ਚਾਹੀਂਦਾ ਹੈ, ਜੋ ਗੁਣ ਕਿ ਇਕ ਪਤਨੀ ਵਿਚ ਹੋਣੇ ਜ਼ਰੂਰੀ ਹਨ ਓਸ ਨੂੰ ਵੀ ਇਸ ਗਲ ਦੇ ਸੋਚਣ ਦੀ ਲਿਆਕਤ ਹੋਣੀ ਚਾਹੀਂਦੀ ਹੈ ਕਿ ਜਿਸ ਮਨੁੱਖ ਨੂੰ ਓਹਨਾਂ ਦੇ ਪਤੀ ਦੀ ਪਦਵੀ ਮਿਲਨ ਵਾਲੀ ਹੈ ਕੀ , ਓਹ ਏਸ ਦੇ ਯੋਗ ਹੈ ? ਓਹਨਾਂ ਨੂੰ ਏਸ

-੩੪-