ਪੰਨਾ:ਗ੍ਰਹਿਸਤ ਦੀ ਬੇੜੀ.pdf/26

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਹਕੂਮਤ ਹੋਵੇ, ਉਥੇ ਜੇਕਰ ਮਨੁਖੀ ਜਜ਼ਬਾਤ ਹਾਕਮ ਬਣ ਜਾਣ ਤਾਂ ਬੇਇੰਤਜਾਮੀ ਤੇ ਗੜਬੜ ਮਚਣੀ ਅਵੱਸ਼ਕ ਹੈ! ਓਥੇ fਬਨਾਂ ਨਿਰਾਸਤਾਂ ਤੇ ਤਬਾਹੀ ਦੇ ਹੋਰ ਕੁਝ ਹੱਥ ਨਹੀਂ ਆਵੇਗਾ ।

ਕਈ ਖਾਵੰਦ ਆਪਣੀ ਵਜ਼ੂਲ ਖਰਚੀ, ਨਸ਼ੇਬਾਜ਼ੀ, ਚਿੜ ਚਿੜੇ ਸੁਭਾਵ, ਬਦ ਇੰਤਜਾਮੀ ਤੇ ਬੇ ਦੀਨੀ ਦੇ ਔਗਣਾਂ ਨਾਲ ਅੱਤ ਨੇਕ ਵਹੁਟੀ ਨੂੰ ਵੀ ਭੇੜੀ ਵਹੁਟੀ, ਬੇਸਬਰ ਘਰ ਵਾਲੀ ਤੇ ਚੰਦਰੀ ਮਾਂ ਬਣਾ ਦੇਂਦੇ ਹਨ, ਹਾਲਾਂ ਕਿ ਜੇ ਉਹ ਰਤਾ ਵੀ ਅਕਲ ਤੋਂ ਕੰਮ ਲੈਂਦੇ ਤਾਂ ਓਹਨਾਂ ਦੇ ਘਰ ਦਾ ਪ੍ਰਬੰਧ ਕਦੇ ਵੀ ਨਾ ਵਿਗੜਦਾ, ਮੇਲ ਮਿਲਾਪ ਤੇ ਪਯਾਰ ਵੱਡੀ ਚੀਜ਼ ਹੈ । ਇਕ ਇਕੱਲੇ ਆਦਮੀ ਪਾਸੋਂ ਏਹ ਅਸੰਭਵ ਹੈ ਕਿ ਓਹ ਕਿਸੇ ਬ੍ਰਾਦਰੀ ਯਾ ਕੌਮ ਵਿਚ ਤ੍ਰੱਕੀ ਦੀ ਰੂਹ ਫੂਕ ਸਕੇ । ਏਹ ਕੇਵਲ ਮਿਲਾਪ ਤੇ ਇਤਫ਼ਾਕ ਹੀ ਹੈ, ਜਿਸਦੀ ਰਾਹੀਂ ਇਹ ਔਕੜਾਂ ਹੱਲ ਹੋ ਸਕਦੀਆਂ ਹਨ । ਇਹ ਸੱਭਯਤਾ ਤੇ ਰਾਜ ਪਰਬੰਧ ਸਭ ਮਿਲਾਪ ਦਾ ਹੀ ਨਤੀਜਾ ਹਨ, ਕੁੱਲ ਸੰਸਾਰਕ ਉੱਨਤੀਆਂ ਦਾ ਭੇਦ 'ਮਿਲਾਪ' ਦੇ ਅੰਦਰ ਲੁਕਿਆ ਹੋਯਾ ਹੈ । ਥੋੜੇ ਯਤਨ ਨਾਲ ਬਹੁਤਾ ਲਾਭ ਪ੍ਰਾਪਤ ਕਰਨ ਵਾਸਤੇ ਏਹ ਜ਼ਰੂਰੀ ਹੈ ਕਿ ਬਹੁਤੇ ਆਦਮੀ ਰਲ ਮਿਲਕੇ ਕੰਮ ਕਰਨ । ਪਤੀ ਦਾ ਫਰਜ਼ ਹੈ ਕਿ ਘਰੋਗੇ ਕੰਮਾਂ ਵਿਚ ਪਤਨੀ ਦਾ ਹਥ ਵਟਾਏ । ਏਹ ਤਾਂ ਵੱਡੀ ਸਰਮ ਦੀ ਨੇ ਦੀ ਗਲ ਹੈ ਕਿ ਗ੍ਰਹਸਤ ਪ੍ਰਬੰਧ ਦੇ ਜੰਗ ਵਿਚ ਨਿਰਬਲ ਤੀਵੀਆਂ ਨੂੰ ਇਕੱਲਿਆਂ ਹੀ ਛੱਡਿਆ ਜਾਏ ! ਜਾਹਨ ਸਟਾਰਟ ਦਾ ਕਥਨ ਹੈ ਕਿ "ਤਮਾਮ ਫਾਇਦੇ ਜੋ ਆਦਮੀ ਨੂੰ ਬਿਪਤਾ ਦੇ ਟਾਕਰੇ ਤੇ ਹਾਸਲ ਹੁੰਦੇ ਹਨ ਓਹ ਕੇਵਲ

-੨੬-