ਪੰਨਾ:ਗ੍ਰਹਿਸਤ ਦੀ ਬੇੜੀ.pdf/24

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਣਾਉ । ਏਸ ਮਾਮਲੇ ਦੇ ਕਸ਼ਟ ਪਰਗਟ ਕਰਨ ਵਾਸਤੇ ਇਕ ਵੱਖਰੀ ਵੱਡੀ ਕਿਤਾਬ ਲਿਖੀ ਜਾ ਸਕਦੀ ਹੈ । ਪਰ ਸੌ ਗਲਾਂ ਦੀ ਇਕ ਵੱਡੀ ਗੱਲ ਗੰਢ ਵਿਚ ਘੁਟ ਕੇ ਬੰਨ ਲਓ ਕ ਬਦਚਲਣ ਤੀਵੀਂ ਨਾਲ ਵਿਆਹ ਕਰਨਾ ਤਾਂ ਕਿਤੇ ਰਿਹਾ ਉਸਦੀ ਸ਼ਕਲ ਦੇਖਣ ਨੂੰ ਵੀ ਮਹਾਂ ਪਾਪ ਸਮਝੋ !

ਕੁੜਮਾਈ ਹੋ ਜਾਣ ਦੇ ਬਾਦ ਵਿਆਹ ਕਰਨ ਵਿੱਚ ਛੇਤੀ ਨਾ ਕਰੋ, ਕਈ ਨੌਜਵਾਨ ਵਿਆਹ ਦੇ ਚਾਉ ਵਿੱਚ ਅੰਨੇ ਹੋ ਕੇ ਝੱਟ ਪੱਟ ਵਹੁਟੀ ਨੂੰ ਘਰ ਲਿਆਉਣ ਦੀ ਕਰਦੇ ਹਨ, ਹਾਲਾਂ ਕਿ ਉਹਨਾਂ ਨੂੰ ਉਸ ਵੇਲੇ ਤਕ ਸਬਰ ਕਰਨਾ ਚਾਹੀਦਾ ਹੈ ਜਦ ਤਕ ਕਿ ਅਰੰਭਕ ਜੋਸ਼ ਦਾ ਪੜਦਾ (ਜੋ ਅਕਲ ਨੂੰ ਅੰਨਿਆਂ ਕਰ ਦੇਂਦਾ ਹੈ) ਪਰ੍ਹੇ ਨ ਹਟ ਜਾਵੇ । ਓਸਦੇ ਬਾਦ ਸੋਚ ਵਿਚਾਰ ਕਰਕੇ ਏਸ ਗੱਲ ਦਾ ਫੈਸਲਾ ਕਰਨਾ ਚਾਹੀਦਾ ਹੈ ਕਿ ਜਿਸਨੂੰ ਮੇਰੀ ਵਹੁਟੀ ਬਣਾਉਣ ਦੀ ਤਜਵੀਜ਼ ਕੀਤੀ ਗਈ ਹੈ ਕੀ ਓਹ ਯੋਗ ਵਹੁਟੀ ਬਣ ਸਕੇਗੀ  ?

ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਵਹੁਟੀ, ਨੇਕ, ਪਤਿੱਬ੍ਰਤਾ, ਪਵਿਤ੍ਰ, ਤੇ ਤੁਹਾਡੇ ਨਾਲ ਪਰੇਮ ਕਰਨ ਵਾਲੀ ਹੋਵੇ ਤਾਂ ਖੁਦ ਨੇਕ, ਪਵਿਤ੍ਰ, ਇਸਤ੍ਰੀ ਬ੍ਰਤੀ ਤੇ ਪ੍ਰੇਮੀ ਬਣੋ । ਜੇ ਕੋਈ ਆਦਮੀ ਇਹ ਚਾਹੇ ਕਿ ਇਸਤਰੀ ਓਸਦੇ ਘਰ ਨੂੰ ਸੋਹਣ, ਮਨਮੋਹਣਾਂ ਤੇ ਆਨੰਦ ਭਵਨ ਬਣਾਏ, ਸ੍ਵਰਗ ਬਣਾਏ ਅਤੇ ਜਿਸਤਰਾਂ ਬਿਰਛਾਂ ਵਿਚ ਫਲਾਂ ਨਾਲ ਸੁੰਦਰਤਾ ਹੁੰਦੀ ਹੈ, ਉਸੇ ਤਰ੍ਹਾਂ ਇਸਤ੍ਰੀ ਘਰ ਵਿਚ ਸੁੁੁੁਗੰਧੀ ਫੈਲਾ ਕੇ ਜ਼ਿੰਦਗੀ ਦੀ ਸ਼ਾਨ ਨੂੰ ਵਧਾਵੇ ਤਾਂ ਉਸਨੂੰ ਏਹਨਾਂ ਗੱਲਾਂ ਦੇ ਪਰਬੰਧ ਵਿਚ ਆਪਣੀ ਪਤਨੀ ਦੀ ਦਿਲ ਜਾਨ ਨਾਲ ਸਹੈਤਾ ਕਰਨੀ ਚਾਹੀਦੀ ਹੈ, ਉਸਨੂੰ ਆਪਣੇਂ

-੨੪-