ਪੰਨਾ:ਗ੍ਰਹਿਸਤ ਦੀ ਬੇੜੀ.pdf/16

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਸੇ ਨਤੀਜੇ ਉਤੇ ਪਹੁਚਣ ਤੋਂ ਪਹਿਲਾਂ ਮਰਦ ਓਸ ਉਤੇ ਚੰਗੀ ਤਰਾਂ ਸੋਚ ਤੇ ਵਿਚਾਰ ਕਰਦਾ ਹੈ, ਪਰ ਇਸਤਰੀ ਕਿਸੇ ਗੱਲ ਦੀ ਸਚਿਆਈ ਨੂੰ ਝਟ ਪਟ ਬਿਨਾਂ ਵਿਚਾਰੇ ਹੀ ਕਬੂਲ ਕਰ ਲੈਂਦੀ ਹੈ । ਪੁਰਸ਼ ਰਾਵਾਂ ਸੋਚਦਾ ਹੈ, ਇਸਤਰੀ ਮਨਸੂਬੇ, ਮਰਦ ਵਿਚ ਬਹਾਦਰੀ ਤੇ ਔਰਤ ਵਿਚ ਹੁਸ਼ਿਆਰੀ, ਮਰਦ ਵਿੱਚ ਹੌਂਸਲਾ ਤੇ ਦ੍ਰਿੜਤਾ ਅਰ ਇਸਤਰੀ ਵਿੱਚ ਏਹਤੀਆਤ ਤੇ ਪਕਿਆਈ, ਮਰਦ ਵਿੱਚ ਅਕਲ ਤੇ ਔਰਤ ਵਿੱਚ ਉਮੈਦ, ਆਦਮੀ ਮਨੁਖ ਪੁਣੇ ਦਾ ਦਿਮਾਗ ਹੈ ਤੇ ਤੀਵੀਂ ਓਸਦਾ ਦਿਲ, ਆਦਮੀ ਤਾਕਤ ਹੈ ਤੇ ਔਰਤ ਸੁੰਦਰਤਾ, ਮਰਦ ਅਕਲ ਦੇ ਮਗਰ ਚਲਦਾ ਹੈ ਤੇ ਔਰਤ ਓਹਨਾਂ ਜਜ਼ਬਿਆਂ ਦੀ ਤਾਲੀਮ ਦੇਂਦੀ ਹੈ ਜੋ ਆਦਤ ਨੂੰ ਪਕਿਆਈ ਦੇਂਦੇ ਹਨ। ਮਰਦ ਸਾਨੂੰ ਜਿਸ ਗਲ ਉਤੇ ਨਿਸਚਾ ਰੱਖਣ ਦੀ ਸਿਖਯਾ ਦੇਂਦਾ ਹੈ , ਔਰਤ ਸਾਨੂੰ ਉਸਦੇ ਨਾਲ ਪਰੇਮ ਕਰਨਾ ਸਿਖਾਉਂਦੀ ਹੈ ।


ਲੌਂਗਫੈਲੋ ਕਹਿੰਦਾ ਹੈ ਕਿ "ਜਿਸਤਰਾਂ ਕਮਾਨ ਵਿਚ ਚਿੱਲਾ ਹੁੰਦਾ ਹੈ, ਉਸੇ ਤਰ੍ਹਾਂ ਵਹੁਟੀ ਤੇ ਗਭਰੂ ਦਾ ਦ੍ਰਿਸ਼ਟਾਤ ਹੈ, ਕਮਾਨ ਨੂੰ ਮੋੜਨ ਯਾ ਚਲਾਉਣਾ ਚਿਲੇ ਤੋਂ ਬਿਨਾਂ ਅਸੰਭਵ ਹੁੰਦਾ ਹੈ।" ਮਰਦ ਦੇ ਅੰਦਰ ਦਿਮਾਗੀ ਸ਼ਕਤੀ ਵਧੇਰੇ ਹੈ ਤਾਂ ਔਰਤ ਦੇ ਅੰਦਰ ਦਿਲੀ ਜਜ਼ਬਾਤ ਬਹੁਤੇ ਹਨ ।ਮਰਦ ਅਕਲਮੰਦ, ਦੁਰੰਦੇਸ਼ ਤੇ ਮੁਦੱਬਰ ਹੁੰਦਾ ਹੈ ਤਾਂ ਔਰਤ ਤਰਸਵਾਨ ਹੈ, ਮੁਹਬਤ ਕਰਨ ਵਾਲੀ, ਸ਼ਰਮਾਕਲ, ਲਾਜਵੰਤੀ, ਹਮਦਰਦ ਤੇ ਫੌਰਨ ਅਸਰ ਮੰਨ ਲੈਣ ਵਾਲੀ ਹੁੰਦੀ ਹੈ । ਤੀਵੀਂ ਨੂੰ ਆਪਣੇ ਦਿਮਾਗੀ ਅੰਗਾਂ ਦੀ ਪੂਰਣਤਾ ਵਾਸਤੇ ਆਦਮੀ ਪਾਸੋਂ ਅਕਲਮੰਦੀ, ਦੂਰੰਦੇਸ਼ੀ

-੧੬-