ਪੰਨਾ:ਗ੍ਰਹਿਸਤ ਦੀ ਬੇੜੀ.pdf/138

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਹਨ | ਹੱਸ ਕੇ ਬੋਲਣਾ, ਸੱਚ ਬੋਲਣਾ, ਕ੍ਰਿਪਾ, ਸੰਜਮੀ, ਪਰਹੇਜ਼ਗਾਰੀ, ਨਿੰਮ੍ਰਤਾ, ਸਹਿਨਸੀਲਤਾ ਸਫਾਈ, ਸਬਰ, ਮੇਹਨਤ, ਘੱਟ ਬੋਲਣਾ, ਨੇਕੀ, ਹਸਾਨ, ਕ੍ਰਿਤਗ੍ਯਾ ਪਯਾਰ, ਦਿਆਨਤ, ਕਰਾਰ ਪੂਰਾ ਕਰਨਾ, ਮਨ ਉਤੇ ਕਾਬੂ ਰੱਖਨਾ , ਦੂਜਿਆਂ ਨਾਲ ਚੰਗਾ ਵਰਤਾਉ ਕਰਨਾ, ਇਖਲਾਕ, ਕੀ ਏਹ ਗੁਣ ਅਜੇਹੇ ਹਨ ਜੋ ਆਦਮੀ ਨੂੰ ਕਿਤੋਂ ਮੁੱਲ ਖਰੀਦਣੇ ਪੈਂਦੇ ਹਨ ? ਧਨੀ, ਬਾਦਸ਼ਾਹ ਯਾ ਸੰਤਾਨ ਵਾਲਾ ਹੋਣਾ ਆਪਣੇ ਵੱਸ ਨਾ ਹੀ ਸਹੀ, ਪਰ ਕੀ ਨੇਕ ਹੋਣਾ ਵੀ ਆਦਮੀ ਦੇ ਆਪਣੇ ਹੱਥ ਵਿਚ ਨਹੀਂ ਹੈ ?

ਡਾਕਟਰ 'ਅਸਮਾਈਲਜ਼' ਦਾ ਕਥਨ ਹੈ ਕਿ "ਜੋ ਗਲਤੀਆਂ ਅਸੀਂ ਬੇਪ੍ਰਵਾਹੀ ਨਾਲ ਕਰ ਜਾਂਦੇ ਹਾਂ ਯਾ ਜੋ ਮੰਦੇ ਕਰਮ ਸਾਡੇ ਪਾਸੋਂ ਹੁੰਦ ਹਨ, ਓਹ ਇਕ ਪ੍ਰਕਾਰ ਦਾ ਕਰਜ਼ਾ ਹਨ, ਜੋ ਸਾਡੇ ਸਿਰ ਤੇ ਕੱਠਾ ਹੁੰਦਾ ਜਾਂਦਾ ਹੈ ਤੇ ਜਿਸਦਾ ਅਦਾ ਕਰਨਾ ਸਾਡਾ ਧਰਮ ਹੈ । ਸਾਨੂੰ ਅਪਣੇ ਕਰਮਾਂ ਦੇ ਬਦਲੇ ਲੋਕ ਵਿਚ ਮਨੁੱਖਾਂ ਤੇ ਪਰਲੋਕ ਵਿਚ ਰੱਬ ਦੇ ਸਾਹਮਣੇ ਉਤ੍ਰ ਦਾਤਾ ਹੋਣਾ ਪੈਂਦਾ ਹੈ । ਜੇ ਅਸੀਂ ਏਨਾ ਹੀ ਕਰ ਸਕੀਏ ਕਿ ਆਪਣੇ ਆਪ ਨੂੰ ਹਰ ਰੋਜ਼ ਬੀਤੇ ਦਿਨ ਨਾਲੋਂ ਵਧੇਰੇ ਨੇਕ ਤੇ ਚੰਗਾ ਬਣਾਉਂਦੇ ਰਹੀਏ ਤਾਂ ਅਸੀਂ ਬਹੁਤ ਕੁਝ ਕਰ ਲਈਏ । ਸਾਰੇ ਕਰਮ ਸਾਡੀ ਵਾਦੀ ਤੇ ਚਾਲਚੱਲਨ ਦਾ ਫੋਟੋ ਹਨ | ਕਿਸੇ ਕੰਮ ਦੇ ਬਾਬਤ ਏਹ ਸੋਚਣਾ ਚਾਹੀਦਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ?ਨਾ ਕਿ ਏਹ ਕਿ ਸਾਡਾ ਦਿਲ ਕੀ ਚਾਹੁੰਦਾ ਹੈ ? ਸਾਨੂੰ ਕੇਵਲ ਏਹੋ ਨਹੀਂ ਕਰਨਾ ਚਾਹੀਦਾ ਕਿ ਆਪਣੇ ਮਨ ਉਤੇ ਕਾਬੂ ਪਾ ਲਈਏ, ਸਗੋਂ ਵਾਧੂ ਲੋਕ ਲਾਜ ਉਤੇ ਵੀ ਫਤੇ ਪਾਉਣੀ ਚਾਹੀਦੀ ਹੈ । ਜਦ ਕਿਸੇ ਆਦਮੀ ਦੇ ਦਿਲ ਵਿਚ ਕੋਈ

-੧੩੪-