ਪੰਨਾ:ਗ੍ਰਹਿਸਤ ਦੀ ਬੇੜੀ.pdf/131

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਹੁਤੀ ਦੌਲਤ ਅਯੋਗ ਤ੍ਰੀਕਿਆਂ, ਜ਼ੁਲਮ ਤੇ ਦੂਜਿਆਂ ਦੇ ਹੱਕ ਮਾਰ ਕੇ ਹੀ ਕੱਠੀ ਕੀਤੀ ਜਾਂਦੀ ਹੈ । ਕਿਉਂਕਿ:-

"ਪਾਪਾਂ ਬਾਝ ਨਾ ਹੋਵੇ ਕੱਠੀ"

ਪ੍ਰਸਿੱਧ ਹੈ, ਸੋ ਓਹਨਾਂ ਪਾਪਾਂ ਦਾ ਖਯਾਲ ਮਨੁੱਖੀ ਆਤਮਾ ਨੂੰ ਕਦੇ ਚੈਨ ਤੇ ਸੁਖ ਨਹੀਂ ਲੈਣ ਦੇਂਦਾ । ਜੋ ਆਦਮੀ ਕੇਵਲ ਦੌਲਤ ਕੱਠੀ ਕਰ ਲੈਣ ਨੂੰ ਹੀ ਕਾਮਯਾਬੀ ਸਮਝਦਾ ਹੈ ਓਹ ਨੇਕ ਨਹੀਂ, ਕਾਮਯਾਬ ਨਹੀਂ, ਸਗੋਂ ਲੋਭੀ ਹੈ ।

ਜਿਸ ਆਦਮੀ ਨੇ ਸਾਰੀ ਉਮਰ ਕਰਤੱਵਯ ਪਾਲਣ ਤੋਂ ਪਵਿੱਤ੍ਰ ਨਿਯਮਾਂ ਉੱਤੇ ਚਲਣ ਵਿਚ ਬਿਤਾਈ ਹੋਵੇ, ਅਸੂਲ ਪਾਲਣ ਤੇ ਨੇਕ ਚਲਣੀ ਦੇ ਕਾਰਨ ਦੁੱਖ ਝੱਲੇ ਹੋਣ ਤੋਂ ਔਕੜਾਂ ਦਾ ਟਾਕਰਾ ਕੀਤਾ ਹੋਵੇ, ਜੇ ਦ੍ਰਿੜ੍ਹਤਾ ਤੇ ਹੌਂਸਲੇ ਨਾਲ ਸੱਚ ਦਾ ਕੰਮ ਕਰਦਾ ਰਿਹਾ ਹੋਵੇ, ਜਿਸ ਨੇ ਪਵਿੱਤ੍ਰਤਾ ਤੇ ਈਮਾਨਦਾਰੀ ਤੋਂ ਬਿਨਾਂ ਹੋਰ ਕਿਸੇ ਖਯਾਲ ਨੂੰ ਦਿਲ ਵਿਚ ਘੁਸਣ ਨਾ ਦਿੱਤਾ ਹੋਵੇ, ਜੋ ਸਦਾ ਆਪਣੇ ਆਤਮਾਂ ਦੀ ਸਲਾਹ ਉੱਤੇ ਅਮਲ ਕਰਦਾ ਰਿਹਾ ਹੋਵੇ, ਜਿਸਨੇ ਪਾਪਾਂ ਤੇ ਗੁਨਾਹਾਂ ਦੇ ਵਿਰੁੱਧ ਜੰਗ ਕੀਤਾ ਹੋਵੇ, ਜਿਸਨੇ ਕਦੇ ਕੋਈ ਕੰਮ ਅਜੇਹਾ ਨਾ ਕੀਤਾ ਹੋਵੇ, ਜਿਸਦਾ ਫਲ ਡਰ, ਸ਼ੱਕ ਯਾ ਸ਼ਰਮ ਹੋਵੇ, ਜੋ ਆਪਣੇ ਨੁਕਸਾਂ ਨੂੰ ਆਪ ਪੜਤਾਲ ਕਰਕੇ ਦੂਰ ਕਰਨ ਦਾ ਯਤਨ ਕਰਦਾ ਰਿਹਾ ਹੋਵੇ ਓਹੋ ਸੱਚਾ ਕਾਮਯਾਬ ਕਿਹਾ ਜਾ ਸਕਦਾ ਹੈ ।

ਏਹ ਸੱਚ ਹੈ ਕਿ ਕਈ ਆਦਮੀ ਸਦਾਚਾਰ ਤੋਂ ਬਿਨਾ ਵੀ ਵੱਡੇ ਬਣ ਜਾਂਦੇ ਹਨ, ਪਰ ਓਹਨਾਂ ਦੀ

-੧੨੭-