ਪੰਨਾ:ਗ੍ਰਹਿਸਤ ਦੀ ਬੇੜੀ.pdf/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਝਲਣ ਤੇ ਹੋਰ ਖਾਹਸ਼ਾਂ ਨੂੰ ਕਾਬੂ ਵਿਚ ਰਖਣ, ਨਿਯਮਾਨੁਸਾਰ ਰਹਿਣ, ਬਹਿਣ ਤੇ ਖਾਣ ਪੀਣ ਦੀ ਉਹਨਾਂ ਨੂੰ ਮੁੱਢ ਤੋਂ ਹੀ ਵਾਦੀ ਪਾਓ । ਜਦ ਓਹਨਾਂ ਦਾ ਸਰੀਰ ਵਾਧੇ ਪਵੇ ਤਾਂ ਉਸ ਵੇਲੇ ਬੱਚਿਆਂ ਨੂੰ ਵਰਜ਼ਿਸ਼, ਸਾਫ ਹਵਾ ਤੇ ਰੌਸ਼ਨੀ ਦੀ ਡਾਢੀ ਲੋੜ ਹੁੰਦੀ ਹੈ, ਉਸ ਵੇਲੇ ਖੁਰਾਕ ਵੀ ਬਹੁਤੀ ਹਜ਼ਮ ਹੁੰਦੀ ਹੈ, ਜਿਸ ਨਾਲ ਬੱਚੇ ਦਾ ਸਰੀਰਕ ਮਾਦਾ ਵਧਦਾ ਹੈ, ਵਰਜਿਸ਼ ਤੇ ਖੇਡਣ ਕੁੱਦਣ ਨਾਲ ਖੂਨ ਦਾ ਦੌਰਾ ਤੇਜ਼ ਹੁੰਦਾ ਹੈ, ਤੇ ਸਾਹ ਡੂੰਘਾ ਆਉਣ ਨਾਲ ਫਿਫੜੇ ਸਾਫ ਹੁੰਦੇ ਹਨ | ਏਹੋ ਕਾਰਨ ਹੈ ਕਿ ਕੁਦਰਤੀ ਤੌਰ ਤੇ ਹੀ ਬੱਚੇ ਸਾਰਾ ਦਿਨ ਹਿਲਦੇ ਜੁਲਦੇ ਰਹਿੰਦੇ ਹਨ ਤੇ ਚੈਨ ਨਾਲ ਨਹੀਂ ਬੈਠਦੇ । ਅਜੇਹੇ ਸਮੇਂ ਉਹਨਾਂ ਨੂੰ ਖੁੱਲੀ ਹਵਾ ਵਿਚ ਖੂਬ ਖਿਡਾਉਣਾ ਚਾਹੀਦਾ ਹੈ, ਤਾਕਿ ਉਹਨਾਂ ਦਾ ਸਰੀਰ ਚੰਗੀ ਤਰਾਂ ਤ੍ਰਕੀ ਕਰੇ, ਨਹੀਂ ਤਾਂ ਉਹ ਕੁਮਲਾਏ ਹੋਏ ਬੂਟਿਆਂ ਵਾਂਗ ਸੁੱਕ ਜਾਣਗੇ, ਕਿਉਂ ਕਿ ਖੁੱਲੀ ਹਵਾ, ਰੌਸ਼ਨੀ ਤੇ ਵਰਜ਼ਿਸ਼ ਤੋਂ ਬਿਨਾਂ ਸਰੀਰ ਚੰਗੀ ਤਰਾਂ ਵਧ ਫੁੱਲ ਨਹੀਂ ਸਕਦਾ, ਜਿਸਤਰਾਂ ਕਿਸੇ ਬੂਟੇ ਨੂੰ ਭਾਵੇਂ ਕਿੰਨਾ ਪਾਣੀ ਦਿਉ ਤੇ ਕਿੰਨੀ ਖਾਦ ਪਾਉ, ਪਰ ਜੇ ਕਮਰੇ ਦੇ ਅੰਦਰ ਬੰਦ ਕਰ ਰੱਖੋ ਤਾਂ ਹਵਾ ਤੇ ਰੌਸ਼ਨੀ ਦੇ ਨਾ ਹੋਣ ਕਰਕੇ ਉਹ ਸੜ ਜਾਂਦਾ ਹੈ ।

ਏਹਨਾਂ ਹੀ ਕਾਰਨਾਂ ਕਰਕੇ ਕੁੜੀਆਂ ਆਮ ਤੌਰ ਤੇ ਨਿਰਬਲ ਤੇ ਰੋਗਣਾਂ ਨਜ਼ਰ ਆਉਂਦੀਆਂ ਹਨ, ਕਿਉਂਕਿ ਲੜਕਿਆਂ ਨੂੰ ਬਾਹਰ ਜਾਣ ਕਰਕੇ ਖੁਲੀ ਹਵਾ ਤੇ ਮਿਲ ਜਾਂਦੀ ਹੈ, ਪਰ ਕੁੜੀਆਂ ਘਰ ਦੇ ਅੰਦਰ ਬੰਦ ਰਹਿਣ ਕਰਕੇ ਏਸ ਤੋਂ ਵਿਰਵੀਆਂ ਰਹਿੰਦੀਆਂ ਹਨ ।

ਏਹ ਬਹੁਤ ਬੁਰਾ ਹੈ ਕਿ ਕੋਈ ਆਦਮੀ ਕੰਮ ਕਰਕੇ,

-੧੧੮-