ਪੰਨਾ:ਗ੍ਰਹਿਸਤ ਦੀ ਬੇੜੀ.pdf/121

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਬੋਨਲਡ' ਦਾ ਕਥਨ ਹੈ ਕਿ "ਬੱਚੇ ਦੇ ਵਾਸਤੇ ਪਹਿਲੀ ਸਿੱਖਯਾ ਵਾਦੀ ਵਿਚ ਹੈ ਨਾ ਕਿ ਦਲੀਲਾ ਵਿਚ ? ਅਰ ਪ੍ਰਮਾਣਾ ਵਿਚ ਹੈ ਨਾ ਕਿ ਪੋਥੀਆਂ ਵਿਚ ? ਪ੍ਰਮਾਣ ਦਾ ਅਸਰ ਪੋਥੀਆਂ ਨਾਲੋਂ ਵਧੀਕ ਹੁੰਦਾ ਹੈ।"

ਵਿੱਦਯਾ-ਯਾ ਸਿੱਖਯਾ ਦਾ ਮਤਲਬ ਏਹੋ ਨਹੀਂ ਸਮਝਣਾ ਚਾਹੀਦਾ ਕਿ ਬੱਚੇ ਨੂੰ ਪਾਠਸ਼ਾਲਾ ਵਿਚ ਬਿਠਾ ਦਿੱਤਾ ਤੇ ਨਿਚਿੰਤ ਹੋ ਗਏ | ਸਕੂਲਾਂ ਦੀ ਤਾਲੀਮ ਵਿਚ ਅਕਲੀ ਤੇ ਇਖ਼ਲਾਕੀ ਗੱਲਾਂ ਬਹੁਤ ਘੱਟ ਹੁੰਦੀਆਂ ਹਨ ਤੇ ਬੱਚੇ ਕੇਵਲ ਤੋਤੇ ਹੀ ਬਣਦੇ ਹਨ, ਤੁਸੀ ਓਹਨਾਂ ਨੂੰ ਮੁਹੱਜ਼ਬ ਤੇ ਈਮਾਨਦਾਰ ਬਣਾਉਣ ਦਾ ਯਤਨ ਕਰੋ, ਕੇਵਲ ਇਲਮ ਪੜ ਦੇਣਾ ਤੇ ਸੱਚ, ਹਮਦਰਦੀ ਤੇ ਹੋਰ ਇਖ਼ਲਾਕੀ ਗੁਣਾਂ ਤੋਂ ਸੱਖਣਾ ਰੱਖਣਾ ਕਿਸੇ ਵੀ ਕੰਮ ਨਹੀਂ ।

ਸੰਧਯਾ ਦਾ ਵੇਲਾ ਜਦ ਕਿ ਆਮ ਤੌਰ ਤੇ ਬੱਚੇ ਅਵਾਰਾ ਫਿਰਦੇ ਹਨ, ਤੁਸੀਂ ਓਸ ਵੇਲੇ ਆਪਣੇ ਬੱਚਿਆਂ ਨੂੰ ਆਪਣੇ ਉਦਾਲੇ ਕੱਠੇ ਕਰੋ ਤੇ ਅਜੇਹੀਆਂ ਸੁਆਦਲੀ ਗੱਲਾਂ ਸੁਣਾਓ ਕਿ ਓਹਨਾਂ ਦਾ ਬਾਹਰ ਜਾਣ ਨੂੰ ਚਿਤ ਹੀ ਨਾਂ ਕਰੇ, ਜੋ ਸੰਤਾਨ ਨੂੰ ਪਵਿੱਤ੍ਰ, ਨੇਕ ਤੇ ਲਾਇਕ ਬਣਾਉਣ ਵਾਸਤੇ ਧੰਨ ਖਰਚਣਾ ਪਵੇ ਤਾਂ ਪਾਣੀ ਵਾਂਗੂੰ ਵਹਾ ਦਿਓ ।

ਆਪਣੇ ਬੱਚਿਆਂ ਦੀ ਸਰੀਰਕ ਦਸ਼ਾ ਦਾ ਵੀ ਧਿਆਨ ਰੱਖੋ ਤੇ ਓਹਨਾਂ ਨੂੰ ਸਿੱਖਯਾ ਦਿਓ ਕਿ ਆਪਣੇ ਸਰੀਰ ਨੂੰ ਅਰੋਗ ਤੇ ਬਲਵਾਨ ਰੱਖਣ, ਅਰੋਗਤਾ ਵਾਸਤੇ ਵਰਜ਼ਿਸ਼ ਅਜੇਹੀ ਜ਼ਰੂਰੀ ਚੀਜ਼ ਹੈ ਜੇਹੀ ਕਿ ਜਿਊਣ ਵਾਸਤੇ ਖੁਰਾਕ, ਓਹਨਾਂ ਨੂੰ ਭੰਬਲ ਯਾ ਬੁਗਦਰ ਲੈ ਦਿਓ ਤੇ ਮੇਹਨਤ ਦੀ ਵਾਦੀ ਪਾਓ, ਓਹਨਾਂ ਨੂੰ ਚੰਗੀ ਹਵਾ ਤੇ ਰੌਸ਼ਨੀ ਵਿਚ ਰੱਖੋ, ਭੁੱਖ ਪਿਆਸ

-੧੧੭-