ਪੰਨਾ:ਗ੍ਰਹਿਸਤ ਦੀ ਬੇੜੀ.pdf/115

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੰਗੀਆਂ ਚੰਗੀਆਂ ਸਿੱਖਯਾ ਦੇਣੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ, ਜੇ ਕਰ ਓਹਨਾਂ ਦੇ ਅੰਦਰ ਏਸ ਵੇਲੇ ਭੈੜੀਆ ਗੱਲਾਂ ਘਰ ਕਰ ਗਈਆਂ ਤਾਂ ਉਹ ਸਾਰੀ ਉਮਰ ਵਿਚ ਵੀ ਦੂਰ ਨਹੀਂ ਹੋ ਸੱਕਣਗੀਆਂ:-

"ਪਹਿਲੀ ਇੱਟ ਵਿੰਗੀ ਜੇ ਕਰ ਰੱਖ ਦੇਵੋ, ਵਿੰਗਾ ਅਰਸ਼ ਤਕ ਰਹੁ ਮਕਾਨ ਸਾਰਾ !" ਜਵਾਨ ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨਾਲ ਖੇਡਣ ਕੁੱਦਣ ਵਿੱਚ ਖੁਦ ਵੀ ਸ਼ਰੀਕ ਹੋਣ, ਓਹਨਾਂ ਦੇ ਦਿਲ ਪਰਚਾਵੇ ਵਾਸਤੇ ਖਾਸ ਖਾਸ ਖੇਡਾਂ ਚੁਣ ਛਡਣੀਆਂ ਚਾਹੀਦੀਆਂ ਹਨ । ਕਿਤਾਬਾਂ, ਕਾਗਜ਼ ਤੇ ਤਸਵੀਰਾਂ ਖਾਸ ਤੌਰ ਤੇ ਚੁਣਵੀਆਂ ਹੋਣੀਆਂ ਚਾਹੀਦੀਆਂ ਹਨ, ਪੈਦਲ ਤੁਰਨ, ਸੈਰ ਤੇ ਵਰਜਿਸ਼ ਕਰਨ ਖੀ ਵਾਦੀ ਪਾਉਣੀ ਚਾਹੀਦੀ ਹੈ । ਗੱਪਾਂ ਤੇ ਹੰਕਾਰ ਤੋਂ ਰੋਕਣਾ ਚਾਹੀਦਾ ਹੈ, ਹਰ ਆਦਮੀ ਨਾਲ ਤੇ ਖਾਸ ਕਰਕੇ ਸੰਬੰਧੀਆਂ ਨਾਲ ਨਿੰਮ੍ਰਤਾ ਤੇ ਅਦਬ ਨਾਲ ਪੇਸ਼ ਆਉਣ ਦੀ ਜਾਚ ਦੱਸਣੀ ਚਾਹੀਦੀ ਹੈ, ਝੂਠ ਬੋਲਣ ਤੇ ਸਹੁੰ ਖਾਣ ਤੋਂ ਬਿਲਕੁਲ ਬੰਦ ਕਰੋ ਤੇ ਉਸਤਾਦਾਂ ਤੋਂ ਵੱਡਿਆਂ ਦਾ ਅਦਬ ਕਰਨਾ ਸਿਖਾਓ |

ਛੇ ਸੱਤ ਸਾਲ ਦੀ ਉਮਰ ਤਕ ਦੋ ਤਿੰਨ ਘੰਟੇ ਤੋਂ ਵਧੀਕ ਬੱਚੇ ਨੂੰ ਪੜਾਉਣਾ ਨਹੀਂ ਚਾਹੀਦਾ ਤੇ ਅਜੇਹੀਆਂ ਗੱਲਾਂ ਤੇ ਪੋਥੀਆਂ ਪੜਾਉਣੀਆਂ ਚਾਹੀਦੀਆਂ ਹਨ ਜੋ ਚੰਗੀ ਤਰਾਂ ਓਹਨਾਂ ਦੀ ਸਮਝ ਵਿਚ ਆ ਸਕਣ । ਜਦ ਬੱਚਾ ਥੋੜਾ ਬਹੁਤਾ ਲਿਖਣ ਪੜ੍ਹਨ ਲੱਗ ਜਾਏ ਤਾਂ ਫੌਰਨ ਧਾਰਮਕ ਵਿੱਦਯਾ ਸ਼ੁਰੂ ਕਰ ਦੇਣੀ ਚਾਹੀਦੀ ਹੈ । ਜੇ ਬੱਚਿਆਂ ਨੂੰ ਕਈ ਕਈ ਘੰਟੇ ਲਗਾਤਾਰ ਕਿਤਾਬ ਦੇ ਕੇ ਬਿਠਾਂ ਰੱਖਿਆ ਜਾਏ

-੧੧੧-