ਪੰਨਾ:ਗ੍ਰਹਿਸਤ ਦੀ ਬੇੜੀ.pdf/108

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੰਮਦਾ ਹੈ ਤੇ ਕਈ ਵਾਰੀ ਗਰਭ ਹੀ ਛਣ ਜਾਂਦਾ ਹੈ । ਪਤੀ ਨੂੰ ਚਾਹੀਦਾ ਹੈ ਕਿ ਏਹਨਾਂ ਦਿਨਾਂ ਵਿੱਚ ਪਤਨੀ ਨੂੰ ਖਾਸ ਤੌਰ ਤੇ ਖੁਸ਼ੀ ਤੇ ਪ੍ਰਸੰਨ ਅਰ ਲਾਡ, ਪਯਾਰ ਨਾਲ ਰੱਖੇ ਤੇ ਓਸਦੀਆਂ ਤਮਾਮ ਯੋਗ ਖਾਹਸ਼ਾਂ ਪੂਰੀਆਂ ਕਰਦਾ ਰਹੇ ।

ਨਾਵੇਂ ਮਹੀਨੇ ਜਦ ਬੱਚਾ ਜੰਮਣ ਦੇ ਦਿਨ ਨੇੜੇ ਆਉਂਦੇ ਹਨ ਤਾਂ ਬੱਚੇ ਦਾ ਭਾਰ ਤਿੰਨ ਤੋਂ ਚਾਰ ਸੇਰ ਤਕ ਤੇ ਕੱਦ ੧੦ ਤੋਂ ੨੩ ਇੰਚ ਤੱਕ ਹੋ ਜਾਂਦਾ ਹੈ । ਕਈ ਬੱਚੇ ਸੱਤ ਸੱਤ ਸੇਰ ਭਾਰੇ ਵੀ ਜੰਮੇ ਹਨ, ਪਰ ਏਹ ਕਦੀ ਹੀ ਹੁੰਦਾ ਹੈ। ਇਸਤੋਂ ਬਿਨਾਂ ਇਹਨਾਂ ਅਖੀਰੀ ਦਿਨਾਂ ਵਿੱਚ ਢਿੱਡ ਏਨਾ ਫੁੱਲ ਜਾਂਦਾ ਹੈ ਕਿ ਉਸ ਦਾ ਮਾਸ ਤਿੜਕਣ ਲੱਗਾ ਮਲੂਮ ਹੁੰਦਾ ਹੈ, ਏਸ ਵਾਸਤੇ ਉਸ ਉੱਤੇ ਬਦਾਮ ਰੋਗਣ ਦੀ ਮਾਲਸ਼ ਕਰਨੀ ਚਾਹੀਦੀ ਹੈ ਤਾਕਿ ਮਾਸ ਮਲੈਮ ਰਹੇ ।

ਵਾਹਿਗੁਰੂ ਅਕਾਲ ਪੁਰਖ ਦੀ ਹਿਕਮਤ ਤੇ ਸਿਆਣਪ ਹੋਰ ਕਿਸੇ ਗੱਲ ਵਿੱਚ ਏਨੀ ਵਧੇਰੇ ਪ੍ਰਗਟ ਨਹੀਂ ਹੁੰਦੀ, ਜਿੰਨੀ ਕਿ ਮਨੁੱਖ ਦਾ ਬੱਚਾ ਬਣਨ ਵਿੱਚ ! ਏਸਦੀ ਬਾਬਤ ਸਾਰਾ ਹਾਲ ਵਿਸਤਾਰ ਨਾਲ ਲਿਖਣ ਲਈ ਇੱਕ ਵੱਖਰੀ ਕਿਤਾਬ ਦੀ ਲੋੜ ਹੈ । ਜਿਸ ਇਸਤ੍ਰੀ ਨੇ ਗਰਭ ਦੇ ਦਿਨ ਵਿੱਚ ਨਿਯਮ ਪਾਲਣਾ ਕੀਤੀ ਹੋਵੇ ਓਸਨੂੰ ਪਰਸੂਤ ਪੀੜਾ,ਬਹੁਤ ਘੱਟ ਝਲਣੀ ਪੈਂਦੀ ਹੈ ।

ਬਚਾ ਜੰਮਣ ਤੋਂ ਬਾਦ ਇਕ ਖਾਸ ਸਮੇਂ ਤਕ ਸੰਜੋਗ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਅਰਥਾਤ ਜੇ ਲੜਕਾ ਹੋਵੇ ਤਾਂ ੪੦ ਦਿਨਾਂ ਤਕ ਤੇ ਜੇ ਲੜਕੀ ਹੋਵੇ ਤਾਂ ੮੦ ਦਿਨਾਂ ਤਕ !

-੧੦੬-