ਪੰਨਾ:ਗ੍ਰਹਿਸਤ ਦੀ ਬੇੜੀ.pdf/101

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਚੈਨ, ਕਦੀ ਪਿਤਾ ਦੇ ਕਪੜੇ ਤੇ ਪਿੰਨ, ਗਲ ਕੀ ਏਹੋ ਜੇਹੀਆਂ ਚੋਰੀਆਂ ਕੀਤਾ ਕਰਦਾ ਸੀ ।

"ਫੈਲੈਕਸ ਮੈਨ" ਬਾਲੀ ਉਮਰਾ ਵਿਚ ਹੀ ਮੂਰਤਾਂ ਵਾਹੁਣ ਦਾ ਸ਼ੌਕੀਨ ਸੀ, ਉਸ ਦੀ ਮਾਂ ਦਸਦੀ ਹੁੰਦੀ ਸੀ ਕਿ ਜਦੋਂ ਏਹ ਬਚਾ ਗਰਭ ਵਿਚ ਸੀ ਓਦੋਂ ਮੈਂ ਚੰਗੇ ਚੰਗੇ ਚਿਤ੍ਰਕਾਰਾਂ ਪਾਸੋਂ ਚਿਤ੍ਰਕਾਰੀ ਦਾ ਹੁਨਰ ਕਈ ਕਈ ਘੰਟੇ ਸਿਖਦੀ ਰਹਿੰਦੀ ਸਾਂ, ਏਹੋ ਕਾਰਨ ਸੀ ਕਿ ਓਸ ਦਾ ਪੁੱਤ੍ਰ ਵੀ ਪ੍ਰਸਿਧ ਚਿਤਕਾਰ ਹੋਯਾ ।

ਇਕ ਤੀਵੀਂ ਨੂੰ ਗਰਭ ਦੇ ਦਿਨਾਂ ਵਿੱਚ ਬਹੁਤ ਏਕਾਂਤ ਵਿਚ ਰਹਿਨ ਦਾ ਅਵਸਰ ਮਿਲਿਆ, ਓਸ ਨੇ ਆਪਣਾ ਸਾਰਾ ਸਮਾਂ ਪੋਥੀਆਂ ਪੜਨ ਵਿਚ ਬਿਤਾਇਆ, ੯ ਮਹੀਨੇ ਬਾਦ ਓਸ ਨੂੰ ਦੋ ਜੌੜੀਆਂ ਕੁੜੀਆਂ ਜੰਮੀਆਂ, ਜੋ ਦੋ ਵਰਹੇ ਦੀ ਉਮਰ ਵਿਚ ਹੀ ਖਡੌਣਿਆਂ ਨਾਲੋਂ ਪੁਸਤਕਾਂ ਨੂੰ ਵਧੇਰੇ ਪਸੰਦ ਕਰਦੀਆਂ ਸਨ ।

ਇਕ ਮੁੰਡਾ ਇਕ ਹਥਾ ਜੰਮਿਆਂ, ਓਸ ਦੀ ਮਾਂ ਪਾਸੋਂ ਕਾਰਨ ਪੁੱਛਿਆ ਗਿਆ ਤਾਂ ਪਤਾ ਲਗਾ ਕਿ ਗਰਭ ਦੇ ਦਿਨਾਂ ਵਿੱਚ ਓਸ ਦਾ ਦਿਓਰ ਉਸੇ ਘਰ ਵਿਚ ਰਹਿੰਦਾ ਸੀ ਜਿਸਦਾ ਇਕ ਹਥ ਵਢਿਆ ਹੋਇਆ ਸੀ।

ਪ੍ਰਸਿਧ ਪਾਂਡੋ ਬੀਰ ,ਅਰਜਨ ਦਾ ਪੁੱਤ੍ਰ ਬਹਾਦਰ ਅਭਿਮਨਯੂ ਜਦੋਂ ਅਜੇ ਗਰਭ ਵਿਚ ਹੀ ਸੀ ਤਾਂ ਉਸਦੀ ਮਾਤਾ ਨੇ ਆਪਣੇ ਪਤੀ ਅਰਜਨ ਪਾਸੋਂ ਜੰਗ ਦੇ ਚਕ੍ਰ ਵਯੂਹ ਦਾ ਹਾਲ ਪੁਛਿਆ, ਅਰਜਨ ਨੇ ਸੁਨਾਣਾ ਸ਼ੁਰੂ ਕੀਤਾ, ਜਦ ਉਹ ਚਕ੍ਰ ਵਯੂਹ ਦੇ ਅੰਦਰ ਦਾਖਲ ਹੋਣ ਦਾ ਹਾਲ ਸੁਣਾ ਚੁੱਕਾ ਤਾਂ ਪਤਨੀ ਨੂੰ ਨੀਂਦ ਆ ਗਈ ਤੇ ਚਕ੍ਰ ਵਯੂਹ ਤੋਂ ਬਾਹਰ

-੧੦੧-