ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੇਰੰਜਰ ਯੂਡਾਰਡ ਬੇਰੰਜਰ ਡਯੂਡਾਰਡ ਕਰਦਾ, ਹਰਗਿਜ਼ ਨਹੀਂ, ਕਿਤੇ ਐਵੇਂ ਸੋਚੀ ਜਾਵੇਂ ਮਨ ’ਚ ਪਰ ਉਹ ਇੰਨਾ ਭਾਵੁਕ ਹੋ ਜਾਂਦਾ, ਜਿਵੇਂ ਹਮੇਸ਼ਾ ਹੁੰਦਾ, ਬਸ ਇਸੇ ਲਈ ਪੇਤਲਾ ਪੈ ਜਾਂਦਾ! ਉਸਦੀ ਹਰ ਗੱਲ ਚ ਮੈਨੂੰ ਬਸ ਇਹੋ ਦਿਖਦਾ, ਆਪਣੇ ਤੋਂ ਉੱਪਰਲਿਆਂ ਨਾਲ... ਨਫ਼ਰਤ। ਬਸ ਇਹੋ ਸਾਰੀ ਹੀਣਭਾਵਨਾ ਤੇ ਗੁੱਸੇ ਦੀ ਜੜ੍ਹ ਹੈ।ਤੇ ਉਸਦੇ ਕਲੀਸ਼ਿਆਂ ਤੇ ਸਿੱਧਪੱਧਰੀਆਂ ਦਲੀਲਾਂ ਦਾ ਮੇਰੇ 'ਤੇ ਜ਼ਰਾ ਜਿੰਨਾ ਅਸਰ ਨਹੀਂ ਹੁੰਦਾ। ਉਹ ਠੀਕ ਹੈ, ਪਰ ਇਸ ਵਾਰ ਮੈਂ ਉਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਨਿੱਗਰ ਆਦਮੀ ਹੈ-- ਭਰੋਸੇਯੋਗ। ਮੈਂ ਮੁੱਕਰਦਾ ਨਹੀਂ ਇਸਤੋਂ, ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਹ ਇੱਕ ਬੰਦਾ ਹੈ ਜਿਸ 'ਤੇ ਭਰੋਸਾ ਕੀਤਾ ਜਾ ਸਕਦਾ, ਜਿਹੜੇ ਛੇਤੀ ਕਿਤੇ ਮਿਲਦੇ ਨਹੀਂ ਅੱਜਕੱਲ। ਜ਼ਮੀਨ ਨਾਲ ਜੁੜਿਆ ਬੰਦਾ, ਜਿਹੜੇ ਚਾਰੇ ਪੈਰ ਧਰਤੀ 'ਤੇ ਟਿਕੇ ਨੇ, ਮੇਰਾ ਮਤਲਬ ਦੋਹੈਂ। ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਉਸ ਨਾਲ, ਤੋਂ ਮੈਨੂੰ ਮਾਣ ਹੈ ਇਸ ’ਤੇ। ਜਦ ਵੀ ਮਿਲਿਆ ਵਧਾਈ ਦੇਵਾਂਗਾ ਉਸਨੂੰ । ਪੈਪਿਲੋਂ ਨੇ ਜੋ ਵੀ ਕੀਤਾ ਉਸਦਾ ਅਫ਼ਸੋਸ ਹੈ ਮੈਨੂੰ ਉਸਦਾ ਫਰਜ਼ ਸੀ ਖੜਾ ਰਹਿੰਦਾ ... ਸੀਸ ਤਾਂ ਨਾ ਝੁਕਾਂਦਾ। ਬਰਦਾਸ਼ਤ ਦਾ ਤਾਂ ਜਮਾਂ ਮਾਦਾ ਹੀ ਨਹੀਂ ਤੁਹਾਡੇ ’ਚ! ਹੋ ਸਕਦੈ ਪੈਪਿਲੋਂ ਨੂੰ ਥੋੜਾ ਅਰਾਮ ਦੀ ਜ਼ਰੂਰਤ ਹੋਵੇ, ਆਖ਼ਰਕਾਰ ਐਨੀ ਲੰਮੀ ਆਫ਼ਿਸ ਦੀ ਜ਼ਿੰਦਗੀ ... (ਵਿਅੰਗ) ਤੇ ਤੁਸੀਂ ਕੁਝ ਜ਼ਿਆਦਾ ਹੀ ਸਹਿਨਸ਼ੀਲ ਹੈ, ਬਹੁਤ ਖ਼ਦਿਲ ! ਬੰਦੇ ਨੂੰ ਹਮੇਸ਼ਾ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਤੇ ਕਿਸੇ ਵੀ ਵਰਤਾਰੇ ਤੇ ਉਸਦੇ ਪ੍ਰਭਾਵਾਂ ਨੂੰ ਸਮਝਣ ਲਈ ਪੂਰੀ ਈਮਾਨਦਾਰੀ ਨਾਲ ਬੁੱਧੀ ਨੂੰ ਝੁਕਣਾ ਪੈਂਦਾ ਹੈ, ਉਸਦੇ ਬੁਨਿਆਦੀ ਕਾਰਨਾਂ ਨੂੰ ਨੰਗਾ ਕਰਨਾ ਪੈਂਦਾ ਹੈ। ਤੇ ਸਾਨੂੰ ਵੀ ਇਹੋ ਕਰਨਾ ਚਾਹੀਦਾ ਹੈ, ਆਖ਼ਰ ਅਸੀਂ ਸੋਚਣ ਸਮਝਣ ਵਾਲੇ ਲੋਕ ਹਾਂ। ਠੀਕ ਹੈ ਮੈਂ ਭਾਵੇਂ ਹਾਲੇ ਕਾਮਯਾਬ ਨਹੀਂ ਹੋਇਆ ਤੇ ਪਤਾ ਨਹੀਂ ਕਦੇ ਹੋਵਾਂਗਾ ਵੀ ਜਾਂ ਨਹੀਂ। ਪਰ ਸ਼ਰੂਆਤ ਤਾਂ ਢੰਗ ਦੀ ਹੋਣੀ ਚਾਹੀਦੀ ਹੈ-ਸਾਫ਼ ਸਪਸ਼ਟ-- ਘੱਟੋ ਘੱਟ ਨਿਰਪੱਖ ਤਾਂ ਹੋਵੇ। ਵਿਗਿਆਨਕ ਮਨ ਲਈ ਇਹ ਲਾਜ਼ਮੀ ਹੈ। ਹਰ ਸ਼ੈਅ ਤਰਕ ਦੇ ਦਾਇਰੇ 'ਚ ਹੈ। ਸਮਝਣਾ ਦਾ ਮਤਲਬ ਹੈ ਕਿ ਹਾਂ ਇਹ ਠੀਕ ਹੈ--ਜਾਇਜ਼। ਉਹ ਸਮਾਂ ਦੂਰ ਨਹੀਂ ਜਦ ਤੂੰ ਗੋਡਿਆਂ ਨਾਲ ਖੜ੍ਹਾ ਹੋਏਗਾ। ਨਹੀਂ, ਹਰਗਿਜ਼ ਨਹੀਂ । ਇਸ ਹੱਦ ਤੱਕ ਮੈਂ ਕਦੇ ਨਹੀਂ ਜਾਣ ਲੱਗਾ। ਮੈਂ ਬਸ ਸੱਚਾਈ ਨੂੰ ਦੇਖਣ ਦੀ ਕੋਸ਼ਿਸ਼ ਕਰ ਰਿਹਾਂ, ਬਿਨਾ ਜਜ਼ਬਾਤੀ ਬੇਰੰਜਰ ਚੇਯੂਡਾਰਡ ਬੇਰੰਜਰ ਡੰਯੁਡਾਰਡ 957 ਗੈਂਡੇ