ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/87

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਡਯੂਡਾਰਡ ਬੇਰੰਜਰ ਯੂਡਾਰਡ ਬੇਰੰਜਰ ਯੂਡਾਰਡ ਬੋਰੰਜਰ ਯੂਡਾਰਡ ਬੋਰੰਜਰ ਮੈਂ ਸਮਝਦਾਂ.., ਤੁਹਾਨੂੰ ਬੜਾ ਸਦਮਾ ਲੱਗਿਆ। ਤਾਂ ਕੀ... ਹੈਰਾਨੀ ਦੀ ਗੱਲ ਨਹੀਂ, ਇਹ ਤਾਂ ਮੰਨਣਾ ਪਏਗਾ ... ਮੈਨੂੰ ਵੀ ਲੱਗਦੀ ਹੈ, ਪਰ ਇੰਝ ਬਾਤ ਦਾ ਬਤੰਗੜ ਬਣਾਉਣ ਦੀ ਵੀ ਲੋੜ ਨਹੀਂ; ਖ਼ੁਦ ਨੂੰ ਪ੍ਰੇਸ਼ਾਨ ਕਰਨ ਦਾ ਤਾਂ ਕੋਈ... ਪਤਾ ਨਹੀਂ ਤੂੰ ਕਿਵੇਂ ਲਵੇਂਗਾ ਇਸਨੂੰ; ਜਨ ਮੇਰਾ ਮਿੱਤਰ ਸੀ, ਸਭ ਤੋਂ ਨੇੜਲਾ ਮਿੱਤਰ । ਉਸਨੂੰ ਇੰਝ ਆਪਣੀਆਂ ਅੱਖਾਂ ਦੇ ਸਾਹਮਣੇ ਬਦਲਦੇ, ਕਿਵੇਂ ਉਹ ਆਪੇ ਤੋਂ ਬਾਹਰ ਹੋ ਰਿਹਾ ਸੀ ! ਮੈਂ ਸਮਝਦਾਂ! ਤੂੰ ਖ਼ੁਦ ਨੂੰ ਠੱਗਿਆ... ਮਹਿਸੂਸ ਕਰਦੈ; ਮੈਂ ਸਮਝ ਸਕਦਾਂ ਇਸ ਗੱਲ ਨੂੰ! ਕੋਸ਼ਿਸ਼ ਕਰ, ਕੱਢ ਦੇ ਇਸਨੂੰ ਦਿਮਾਗ਼ `ਚੋਂ। ਕਿਵੇਂ ਕਰ ਸਕਦਾਂ ਮੈਂ ਇਹ ? ਨਹੀਂ ਹੁੰਦਾ.... ਜਿੰਨਾ ਨਿੱਘਾ ਬੰਦਾ ਸੀ ਉਹ, ਮਾਨਵਤਾ ਨਾਲ ਭਰਿਆ... ਹਮੇਸ਼ਾਂ : ਅਸੀਂ ਪਤਾ ਨਹੀਂ ਕਿੰਨੇ ਚਿਰਾਂ ਤੋਂ ਜਾਣਦੇ ਸੀ... ਇੱਕ-ਦੂਜੇ ਨੂੰ।ਉਸ ਬਾਰੇ ਤਾਂ ਮੈਂ ਕਦੇ ਇੰਝ ਸੋਚ ਵੀ ਨਹੀਂ ਸੀ ਸਕਦਾ ਕਿ ... ਉਹ ਇੰਝ ਬਦਲ ਜਾਏਗਾ। ਖ਼ੁਦ ਨਾਲੋਂ ਵੱਧ ਉਸਤੇ ਭਰੋਸਾ ਸੀ ਮੈਨੂੰ ! ਤੇ ਉਸਨੇ ਇੰਝ ਕੀਤਾ ਮੇਰੇ ਨਾਲ ! ਉਸਨੇ ਇਹ ਸਭ ਤੈਨੂੰ ਦੁਖੀ ਕਰਨ ਲਈ ਨਹੀਂ ਕੀਤਾ, ਯਕੀਨ ਕਰ ਮੋਰਾ ! ਲੱਗਦਾ ਤਾਂ ਇੰਝ ਹੀ ਹੈ। ਜੇ ਤੂੰ ਉਸਨੂੰ ਉਸ ਹਾਲਤ 'ਚ ਦੇਖਿਆ ਹੁੰਦਾ... ਉਸਦੇ ਚੇਹਰੇ ਦੇ ਹਾਵਭਾਵ ... ਇਹ ਬਸ ਇੱਕ ਇਤਫ਼ਾਕ ਸੀ ਕਿ ਤੂੰ ਉਸ ਵੇਲੇ ਉੱਥੇ ਉਹਦੇ ਨਾਲ ਸੀ। ਕੋਈ ਵੀ ਹੁੰਦਾ, ਇਹੋ ਹੋਣਾ ਸੀ। ਪਰ ਏਨੇ ਸਾਲਾਂ ਦੀ ਦੋਸਤੀ... ਉਸਦੀ ਖ਼ਾਤਰ ਈ ਉਹ ਥੋੜਾ ਕੰਟਰੋਲ ਕਰ ਸਕਦਾ ਸੀ, ਘੱਟ ਘੱਟ ਮੇਰੇ ਸਾਹਮਣੇ। ਤੈਨੂੰ ਲਗਦੈ ਜੋ ਹੁੰਦੈ ਸਭ ਤੇਰੇ ਕਰਕੇ ਹੁੰਦਾ, ਜੋ ਵੀ ਵਾਪਰਦਾ ਹੈ। ਉਹ ਖ਼ਾਸ ਤੌਰ 'ਤੇ ਤੇਰੇ ਲਈ ਹੈ; ਦੇਖ..., ਤੂੰ ਕੋਈ ਸਾਰੇ ਬ੍ਰਹਿਮੰਡ ਦਾ ਕੇਂਦਰ ਨਹੀਂ, ਇੰਨਾ ਸਮਝ ਲੈ। ਸ਼ਾਇਦ ਤੂੰ ਠੀਕ ਹੈਂ। ਮੈਨੂੰ ਸੰਭਾਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਪਰ ਜੋ ਵੀ ਹੋ ਰਿਹੈ ... ਇੰਨਾ ਪਰੇਸ਼ਾਨ ਕਰਨ ਵਾਲਾ ਹੈ ! ਸਚਾਈ ਤਾਂ ਇਹੋ ਹੈ, ਇਸਨੇ ਤੋੜ ਦਿੱਤੇ ਮੈਨੂੰ ... ਬੁਰੀ ਤਰ੍ਹਾਂ। ਕੀ ਵਜ਼ਾ ਹੈ। ਸਕਦੀ ਹੈ, ਹੈ ਕੋਈ ਤਰਕ ? ਹਾਲ ਦੀ ਘੜੀ ਤਾਂ ਮੇਰੇ ਕੋਲ ਵੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ । ਮੈਂ ਤੱਥਾਂ ਨੂੰ ਘੋਖ ਰਿਹਾਂ, ਸਮਝਣ ਦੀ ਕੋਸ਼ਿਸ਼ ਕਰ ਰਿਹਾਂ। ਉਹ ਮੌਜੂਦ ਨੇ ਤਾਂ ਕੋਈ ਵਜਾ ਵੀ ਲਾਜ਼ਮੀ ਹੋਏਗੀ। ਕੁਦਰਤ ਦੀ ਕੋਈ ਸਨਕ, ਜਾਂ ਸ਼ਾਇਦ ਕੋਈ ਅਜੀਬ ਸ਼ਦਾਅ, ਭੱਦਾ ਮਜ਼ਾਕ, ਕੋਈ ਡਯੁਡਾਰਡ ਬੇਰੰਜਰ ਯੂਡਾਰਡ ਬੋਰੰਜਰ ਯੂਡਾਰਡ BS : ਗੈਡੋ