ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਨ੍ਹਾਂ ਤਿੰਨਾਂ ਦੇ ਸਾਹਮਣੇ ਖੁੱਲ੍ਹਾ ਪਿਆ ਹੈ। ਪਰਦਾ ਉੱਠਣ ’ਤੇ ਸਾਰੇ ਕਿਰਦਾਰ ਕੁਝ ਦੇਰ ਉਵੇਂ ਹੀ ਅਹਿੱਲ ਖੜ੍ਹੇ ਰਹਿੰਦੇ ਹਨ। ਪਹਿਲੇ ਐਕਟ ਦੀ ਸ਼ੁਰੂਆਤ ਵਾਂਗ ਇੱਥੇ ਵੀ ਇੱਕ ਮੁਕ ਸਥਿਰ ਝਾਕੀ ਦਾ ਪ੍ਰਭਾਵ ਸਿਰਜਿਆ ਗਿਆ ਹੈ। ਵਿਭਾਗ ਦਾ ਮੁਖੀ ਚਾਲੀਆਂ ਦੇ ਕਰੀਬ ਹੈ, ਇੱਕਦਮ ਟਿਪ-ਟਾਪ ਪਹਿਰਾਵਾ, ਗੂੜਾ ਨੀਲਾ ਸੂਟ, ਕੜਕ ਕਾਲਰ, ਇੱਕ ਫ਼ੌਜੀ ਸਨਮਾਨ-ਚਿੰਨ, ਕਾਲੀ ਟਾਈ, ਲੰਮੀਆਂ ਭੂਰੀਆਂ ਮੁੱਛਾਂ। ਇਹ ਹੈ ਮਿਸਟਰ ਪੈਪਿਲੀ। ਡਯੂਡਾਰਡ, ਕੋਈ ਪੈਂਤੀ ਕੁ ਸਾਲ ਦਾ ਹੈ, ਸਲੇਟੀ ਰੰਗ ਦਾ ਸੂਟ, ਕੋਟ ਨੂੰ ਬਚਾਉਣ ਲਈ ਉਸਨੇ ਬਾਹਾਂ ’ਤੇ ਚਮਕੀਲੇ ਕਾਲੇ ਰੰਗ ਦੇ ਕਵਰ ਚੜਾਏ ਹੋਏ ਹਨ, ਐਨਕ ਵੀ ਲੱਗੀ ਹੋ ਸਕਦੀ ਹੈ। ਉਹ ਕਾਫ਼ੀ ਲੰਬਾ ਹੈ, ਰੌਸ਼ਨ ਭਵਿੱਖਵਾਲਾ ਨੌਜਵਾਨ ਕਰਮਚਾਰੀ ਵਿਭਾਗ ਦਾ ਮੁਖੀ ਦੇ ਸਹਾਇਕ ਡਾਇਰੈਕਟਰ ਬਣ ਜਾਂਦਾ ਹੈ ਤਾਂ ਉਹ ਉਸਦੀ ਥਾਂ ’ਤੇ ਆ ਜਾਵੇਗਾ। ਬੋਟਾਡ ਨੂੰ ਉਹ ਪਸੰਦ ਨਹੀਂ ਹੈ। ਬਟਾਰਡ, ਜੋ ਕਿ ਪਹਿਲਾਂ ਸਕੂਲ ਮਾਸਟਰ ਸੀ, ਛੋਟੇ ਕੱਦ ਦਾ, ਥੋੜਾ ਆਕੜਖੋਰਾ ਬੰਦਾ ਹੈ, ਛੋਟੀਆਂ-ਛੋਟੀਆਂ ਚਿੱਟੀਆਂ ਮੁੱਛਾਂ ਨੇ, ਉਹ ਕੋਈ ਸੱਠ ਕੁ ਸਾਲਾਂ ਦਾ ਬੜਾ ਤੇਜ਼ ਤਰਾਰ ਆਦਮੀ ਹੈ (ਉਹ ਸਭ ਜਾਣਦਾ ਹੈ , ਸਭ ਸਮਝਦਾ-ਬੁੱਝਦਾ ਹੈ।) ਸਿਰ ’ਤੇ ਗੋਲ ਜਿਹੀ ਫ਼ੌਜੀਆਂ ਵਾਲੀ ਟੋਪੀ ਤੇ ਬਾਸਕਟ ਪਾ ਕੇ ਰੱਖਦਾ ਹੈ ਤੇ ਕੰਮ ਵੱਲੋਂ ਸਲੋਟੀ ਜਿਹਾ ਇੱਕ ਲੂਜ਼ਰ ਪਾ ਲੈਂਦਾ ਹੈ; ਲੰਬੀ ਨੱਕ ’ਤੇ ਚਸ਼ਮਾ ਟਿਕਿਆ ਰਹਿੰਦਾ ਹੈ , ਕੰਨ ਪਿੱਛੇ ਪੈਂਸਿਲ ਟੰਗੀ ਰਹਿੰਦੀ ਹੈ; ਕੰਮ ਵੇਲੇ ਉਹ ਵੀ ਬਾਹਾਂ ’ਤੇ ਕਵਰ ਚੜਾ ਕੇ ਰੱਖਦਾ ਹੈ । ਫੌਜ਼ੀ ਸੁਨਹਿਰੇ ਵਾਲਾਂ ਵਾਲੀ ਜਵਾਨ ਕੁੜੀ ਹੈ।ਮਿਸੇਜ ਬੋਇਫ਼, ਜੋ ਚਾਲੀ-ਪੰਜਾਹ ਸਾਲਾਂ ਦੀ ਹੈ , ਸਾਹੋ-ਸਾਹ ਹੋਈ, ਰੋਣਹਾਕੀ, ਬਾਅਦ ’ਚ ਦਾਖ਼ਲ ਹੁੰਦੀ ਹੈ। (ਪਰਦਾ ਉੱਠਣ ’ਤੇ ਸਾਰੇ ਕਿਰਦਾਰ ਮੇਜ਼ ਦੁਆਲੇ ਅਹਿੱਲ ਖੜੇ ਹਨ। ਸੱਜੇ ਪਾਸੇ ਡਯਡਾਰਡ ਖੜਾ ਹੈ, ਚੀਫ ਦੀ ਉਂਗਲ ਅਖ਼ਬਾਰ ਤੇ ਹੈ ਤੇ ਯੂਡਾਰਡ ਦਾ ਹੱਥ ਬਟਾਰਡ ਵੱਲ ਨੂੰ ਉੱਠਿਆ ਹੋਇਆ ਹੈ, ਜਿਵੇਂ ਕਹਿ ਰਿਹਾ ਹੋਵੇ ‘ਸਮਝ ਗਏ ਨਾ। ਖੌਟਾਰਡ ਦੇ ਹੱਥ ਲੂਜ਼ਰ ਦੀਆਂ ਜੇਬਾਂ ’ਚ ਹਨ, ਬੁੱਲਾਂ ਤੇ ਇੱਕ ਖਚਰੀ ਜਿਹੀ ਮੁਸਕਾਨ ਹੈ , ਜੋ ਕਹਿ ਰਹੀ ਹੈ : “ਤੂੰ ਕੀ ਸਮਝਾਏਂਗਾ ਮੈਨੂੰ ਡੇਜ਼ੀ ਟਾਈਪਿਰਾ ਪੱਪਰ ਫੜੀ ਖੜੀ ਬੋਰਡ ਦੀ ਮਦਦ ਕਰ ਰਹੀ ਲੱਗਦੀ ਹੈ। ਕੁ? ਪਲਾਂ ਬਾਅਦ, ਬੋਟਾਡ ਭੜਕ ਕੇ ਬੋਲਦਾ ਹੈ॥ ਬੋਟਾਰਡ ਡੇਜ਼ੀ ਸਭ ਬਕਵਾਸ ਹੈ ਇਹ, ਮਨਘੜਤ। ਪਰ ਮੈਂ ਦੇਖਿਆ, ਹਾਂ ...ਗੈਂਡਾ ਇਨ੍ਹਾਂ ਅੱਖਾਂ ਨਾਲ। 46 ਗੈਂਡੇ