ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੋਰੰਜਰ ਜੇਨ ਰਿਹੈਂ ! ਦਾਰੂ ਦੀ ਪਾਰਟੀ ਕਰ ਰਹੇ ਹੋ ਤੁਸੀਂ ! ਤਰਕ-ਸ਼ਾਸਤਰੀ : (ਬਜ਼ੁਰਗ ਨੂੰ) ਤਰਕ ਤਾਂ ਸਿੱਖਦਾ ਜਾ ਰਿਹੈਂ ਤੂੰ ... ਗੈਂਡੇ ਦੇ ਹੱਕਣ ਤੇ ਉਸਦੇ ਭਾਰੀ ਭਰਕਮ ਖੁਰਾਂ ਦੀਆਂ ਟਾਪਾਂ ਦੀ ਅਵਾਜ਼ ਫੇਰ ਨੇੜੇ ਆਉਂਦੀ ਸੁਣਾਈ ਪੈਂਦੀ ਹੈ। ਇਸ ਵਾਰ ਅਵਾਜ਼ ਉਲਟੀ ਦਿਸ਼ਾ `ਚੋਂ ਆ ਰਹੀ ਹੈ, ਮੰਚ ਦੇ ਪਿਛਲੇ ਪਾਸਿਓਂ ਖੱਬੇ ਵਿੰਗਸ ’ਚੋਂ ਹੁੰਦੀ ਅੱਗੇ ਵੱਲ ਨੂੰ ਵਧ ਰਹੀ ਹੈ।) ਜੇਨ (ਭੜਕ ਜਾਂਦਾ ਹੈ। ਮੈਨੂੰ ਆਦਤ ਨਹੀਂ ਇਹਦੀ, ਪਤਾ ਤੈਨੂੰ ਇਸ ਗੱਲ ਦਾ। ਤੇਰੋ ਨਾਲ ਤੁਲਨਾ ਨਹੀਂ ਹੋ ਸਕਦੀ ਇਹਦੀ, ਤੇਰੇ ਨਾਲ ਤਾਂ ਮੁਕਾਬਲਾ ਹੀ ਕੋਈ ਨਹੀਂ... ਉੱਕਾ ਈ। ਕਿਉਂ ਇਹ ਉਹ ਗੱਲ ਕਿਉਂ ਨਹੀਂ ? (ਬਾਹਰੋਂ ਆਉਂਦੇ ਰੌਲੇ ਨਾਲੋਂ ਉੱਚੀ ਅਵਾਜ਼ 'ਚ) ਸ਼ਰਾਬੀ ਥੋੜੇ ਹਾਂ ਮੈਂ, ਮੈਂ ਕਿਵੇਂ! ਤਰਕ-ਸ਼ਾਸਤਰੀ : (ਚੀਖ਼ਦੇ ਹੋਏ, ਬਜ਼ੁਰਗ ਨੂੰ) ਪੰਜਾ ਹੋਵੇ ਭਾਵੇਂ ਨਾ ਹੋਵੇ, ਬਿੱਲੀ ਚੁਹੇ ਤਾਂ ਫੜੇਗੀ ਹੀ। ਇਹ ਤਾਂ ਉਸਦਾ ਸੁਭਾਅ ਹੈ! ਬੇਰੰਜਰ ਹੋਰ ਜ਼ੋਰ ਦੀ ਚੀਖ਼ਦੇ ਹੋਏ) ਮੇਰਾ ਇਹ ਮਤਲਬ ਨਹੀਂ ਸੀ ਕਿ ਤੂੰ ਸ਼ਰਾਬੀ ਹੈਂ। ਪਰ ਏਸ ਮਾਮਲੇ 'ਚ ਮੈਂ ਹੀ ਕਿਉਂ ਫੇਰ ਸ਼ਰਾਬੀ ਹਾਂ, ਤੂੰ ਕਿਉਂ ਨਹੀਂ ? ਬਜ਼ੁਰਗ ਚੀਖ਼ਦਾ ਹੋਇਆ) ਕੀ ਹੈ ਬਿੱਲੀ ਦਾ ਸੁਭਾਅ ? ਜੋਨ (ਬੋਰੰਜਰ ਨੂੰ। ਕਿਉਂਕਿ ਹਰ ਸ਼ੈਅ ਦਾ ਕੋਈ ਹਿਸਾਬ ਹੁੰਦੈ, ਢੰਗ ਹੁੰਦੈ। ਮੈਂ ਸਲੀਕੇ ਨਾਲ ਚੱਲਣ ਵਾਲਾ ਬੰਦਾ ਹਾਂ, ਤੇਰੇ ਵਾਂਗ ਨਹੀਂ ! ਤਰਕ-ਸ਼ਾਸਤਰੀ (ਕੰਨਾਂ ਦੁਆਲੇ ਹੱਥ ਕਰ ਕੇ) ਕੀ... ਕੀ ਕਿਹਾ ? (ਪਿੱਛੋਂ ਆਉਂਦੀ ਗੈਂਡੇ ਦੀ ਕੰਨਾਂ ਨੂੰ ਫਾੜਦੀ ਅਵਾਜ਼ ਚਾਰਾਂ ਦੀ ਅਵਾਜ਼ ’ਤੇ ਭਾਰੂ ਪੈ ਜਾਂਦੀ ਹੈ !). (ਕੰਨਾਂ ਦੁਆਲੇ ਹੱਥ ਰੱਖ ਕੇ) ਤਾਂ ਫੇਰ ਮੇਰੇ ਬਾਰੇ ਕੀ ਵੱਖਰਾ ਹੈ ? ਕੀ ਕਿਹਾ, ਕੀ ? (ਗਰਜਦੇ ਹੋਏ) ਮੈਂ ਕਿਹਾ... (ਹੋਰ ਉੱਚਾ) ਮੈਂ ਕਹਿ ਰਿਹਾਂ ਕਿ ... ਅਚਾਨਕ ਬਾਹਰੋਂ ਆਉਂਦੇ ਰੌਲੇ ਤੋਂ ਸੁਚੇਤ ਹੁੰਦਾ ਹੈ, ਜਿਹੜਾ ਹੁਣ ਬਹੁਤ ਨੇੜੇ ਆ ਚੁੱਕਾ ਹੈ। ਤਰਕ-ਸ਼ਾਸਤਰੀ: ਕੀ ਹੈ ਕੀ ਹੈ ? (ਉੱਠ ਕੇ, ਕੁਰਸੀ ਪਰਾਂ ਕਰਕੋ ਬਾਹਰ ਦੇਖਦਾ ਹੈ। ਓ..! ਇਹ ਤਾਂ ਗੈਂਡਾ... ਏ ! ਤਰਕ-ਸ਼ਾਸਤਰੀ : (ਕੁਰਸੀ ਛੱਡ ਕੇ ਖੜਾ ਹੁੰਦਾ ਹੈ) ਓ...ਰੈਂਡਾ! ਬਜ਼ੁਰਗ (ਉਸੇ ਤਰ੍ਹਾਂ) ਗੈਂਡਾ! 31 ਗੈਂਡੇ ਬੇਰੰਜਰ ਜੇਨ ਬਜ਼ੁਰਗ नेठ ਜੋਨ