ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੇਰੰਜਰ ਜੋਨ ਬੇਰੰਜਰ मेठ ਬੇਰੰਜਰ ਜੈਨ ਬੋਰੰਜਰ ਬਾਹਰ ਨਿਕਲ ਚੁੱਕੀ ਹੈ।) ਤੈਨੂੰ ਇਸ ਛੋਕਰੀ ਤੋਂ ਕਾਹਦਾ ਡਰ ਆਉਂਦਾ ? ਓਹ, ਸ਼ੀ, ਚੁੱਪ ਪਲੀਜ਼... ਖ਼ਾਮੋਸ਼ ! ਕੋਈ ਐਨੀ ਡਰਾਉਣੀ ਤਾਂ ਲੱਗਦੀ ਨਹੀਂ ਦੇਖਣ 'ਚ! (ਡੇਜ਼ੀ ਦੇ ਜਾਣ ਤੋਂ ਬਾਅਦ ਮੁੜ ਜੇਨ ਵੱਲ) ਸੌਰੀ ! ਮੈਂ ਫੇਰ ਮਾਫ਼ੀ ਮੰਗਦਾਂ। ਦਾਰੂ ਦੇ ਨਤੀਜੇ ਦੋਖੋ, ਉੱਠਣ ਬੈਠਣ ਤੇ ਵੀ ਕੰਟਰੋਲ ਨਹੀਂ.., ਹੱਥਾਂ 'ਚ ਜਾਨ ਨਹੀਂ, ਹੋਸ਼-ਹਵਾਸ ਉੱਡੇ ਪਏ, ਸਾਹ ਸੁੱਕੋ। ਕਿਉਂ ਕਬਰ ਪੁੱਟ ਰਿਹਾਂ ਆਪਣੀ ਯਾਰ, ਖ਼ਤਮ ਕਰ ਰਿਹੈਂ ਖ਼ੁਦ ਨੂੰ। ਮੈਨੂੰ ਕਿਹੜਾ ਚੰਗੀ ਲੱਗਦੀ, ਸੁਆਦ ਵੀ ਕੋਈ ਖ਼ਾਸ ਪਸੰਦ ਨੀ ਮੈਨੂੰ । ਪਰ ਜੋ ਮੈਂ ਨਾ ਪੀਵਾਂ, ਲਗਦਾ ਜਾਨ ਨਿਕਲਦੀ; ਲਗਦੈ... ਜਿਵੇਂ ਮੈਂ ਡਰਿਆ ਹੋਇਆਂ, ਤੇ ਉਸ ਡਰ ਤੋਂ ਬਚਣ ਖ਼ਾਤਿਰ ਬਸ ਪੀ ਲੈਂਦਾ। ਕਾਹਦਾ ਡਰ ? ਪਤਾ ਨਹੀਂ, ਕੁਝ ਵੀ ਸਾਫ਼ ਨਹੀਂ । ਕੋਈ ਪੀੜਾ ਹੈ ਜਿਸਨੂੰ ਦੱਸਿਆ ਨਹੀਂ ਜਾ ਸਕਦਾ। ਮੈਨੂੰ ਲੱਗਦਾ ਹੈ ਮੈਂ ਜ਼ਿੰਦਗੀ ਨਾਲ, ਲੋਕਾਂ ਨਾਲ ਇਕਸੁਰ ਨਹੀਂ, ਤੇ ਫੇਰ ਮੈਂ ਪੀਣ ਲੱਗ ਜਾਂਦਾ। ਉਸ ਨਾਲ ਥੋੜ੍ਹਾ ਸਕੂਨ ਮਿਲਦਾ, ਦਿਮਾਗ ਠੰਡਾ ਹੁੰਦਾ ਲੱਗਦਾ ਤੇ ਮੈਂ ਸਭ ਭੁੱਲ ਜਾਂਦਾ। ਤੂੰ ਬਸ ਖੂਹ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈਂ! ਮੈਂ ਬਹੁਤ ਥੱਕ ਚੁੱਕਾਂ, ਸਾਲਾਂ ਤੋਂ ਇੰਝ ਹੀ ਹਾਂ ਬੱਕਿਆ ਟੁੱਟਿਆ। ਆਪਣੀ ਹੀ ਦੇਹ ਨੂੰ ਧੂਹਣਾ ਵੀ ਹੁਣ ਬੋਝ ਲਗਦੈ। ਨਸਾਂ ਕਮਜ਼ੋਰ ਪੈ ਗਈਆਂ ਦਾਰੂ ਨਾਲ।ਨਿਰਾਸ਼ਾ ਦੇ ਸ਼ਰਾਬੀ ਮਨ ਦੀ (ਨਿਰੰਤਰ ਬੋਲਦਾ ਹੈ। ਹਰ ਵੇਲੇ ਆਪਣੇ ਈ ਸਰੀਰ ਦਾ ਬੋਝ ਮਹਿਸੂਸ ਹੁੰਦਾ ਰਹਿੰਦਾ, ਜਿਵੇਂ ਕਾਂਸੇ ਦਾ ਬਣਿਆ ਹੋਵੇ, ਜਿਵੇਂ ਕੋਈ ਮੇਰੀ ਪਿੱਠ ’ਤੇ ਚੜਿਆ, ਕੋਈ ਹੋਰ ਈ ਲਗਦੈ ਮੈਂ ਜਿਵੇਂ ਖ਼ੁਦ ਦਾ ਈ ਆਦੀ ਨਹੀਂ ਹੋ ਸਕਦਾ, ਮੈਨੂੰ ਤਾਂ ਇਹ ਵੀ ਪਤਾ ਨਹੀਂ ਕਿ ਮੈਂ ਹਾਂ ਵੀ। ਪੈੱਗ ਲਾਉਣ ਸਾਰ ਹੀ ਸਾਰਾ ਬੋਝ ਉਤਰ ਜਾਂਦਾ.. ਮੈਂ ਖ਼ੁਦ ਨੂੰ ਪਛਾਣਨ ਲਗਦਾਂ, ਮੁੜ ਕੇ ਮੈਂ, 'ਮੈਂ' ਹੋ ਜਾਂਦਾ। ਐਵੇਂ ਸਭ ਕਲਪਨਾਵਾਂ ਦੀਆਂ ਉਡਾਰੀਆਂ। ਇਧਰ ਦੇਖ ਮੇਰੇ ਵੱਲ, ਬੋਰੰਜਰ, ਮੈਂ ਤੇਰੇ ਨਾਲੋਂ ਵੱਧ ਭਾਰੀ ਹਾਂ। ਫੇਰ ਵੀ ਹਲਕਾ ਮਹਿਸੂਸ ਕਰਦਾਂ, ਖੰਭ ਵਰਗਾ ਹਲਕਾ।(ਉਹ ਬਾਂਹਾਂ ਫੜਫੜਾਉਂਦਾ ਹੈ ਜਿਵੇਂ ਉੜਨੇ ਲੱਗਿਆ ਹੋਵੇ। ਉਹੀ ਬਜ਼ੁਰਗ ਤੇ ਤਰਕ-ਸ਼ਾਸਤਰੀ ਗੱਲਾਂ ਚ ਮਸਤ ਮੁੜ ਮੰਚ 'ਤੇ ਆਉਂਦੇ ਹਨ ਅਤੇ ਠੀਕ ਇਸੇ ਮੌਕੇ 'ਤੇ 23 / ਗੈਂਡੇ नेत ਬੋਰੰਜਰ ਜੋਨ ਬੋਰੰਜਰ