ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/81

ਇਹ ਸਫ਼ਾ ਪ੍ਰਮਾਣਿਤ ਹੈ


ਭਾਈ ਅਮਰ ਸਿੰਘ ਮੌਡਲ ਪ੍ਰੈਸ ਅਨਾਰਕਲੀ ਲਾਹੌਰ ੫
ਬਿਤਾਉਨੀ ਹੈ, ਮਾਤਾ ਪਿਤਾ ਦਾ ਅਦਬ, ਭੈਣਾਂ ਭਰਾਂਵਾਂ
ਦੀ ਸੇਵਾ ਤੇ ਸਨੇਹ, ਵਡਿਆਂ ਦਾ ਆਦਰ ਸਤਿਕਾਰ,
ਛੋਟਿਆਂ ਨੂੰ ਪ੍ਰੇਮ ਤੇ ਪਿਆਰ ਕਰਨਾ ਏਨਾਂ ਦਾ ਮੁੱਖ
ਧਰਮ ਹੈ, ਜਿਸ ਨਵੇਂ ਸੰਸਾਰ ਵਿਚ ਓਨਾਂ ਜਾਣਾ ਹੈ ਓਦੇ
ਲਈ ਕੀ ੨ ਤਿਆਰੀ ਕਰਣੀ ਚਾਹੀਏ, ਜੋ ੨ ਔਕੜਾਂ
ਪੈਣੀਆਂ ਹਨ ਕਿਦਾਂ ਹਟ ਜਾਣ, ਸਸ, ਨਿਨਾਣ, ਤੇ
ਦਿਰਾਣੀ, ਜਿਠਾਣੀ ਅਦਿਕਾਂ ਨਾਲ ਕਿਦਾਂ ਵਰਤਨਾ ਹੈ,
ਮੁਕੀ ਗਲ ਆਂਉਣ ਵਾਲੀ ਜ਼ਿੰਦਗੀ ਦੇ ਸਾਰੇ ਕੰਡੇ ਹਟਾ ਕੇ
ਸੁਖ ਅਮਨ ਤੇ ਇਵ ਸੁਵਾਦਲੇ ਜੀਵਨ ਦੇ ਬਾਗ ਵਿਚ ਮੌਜਾਂ
ਮਾਣਨ ਲਈ "ਘਰਦੇ ਨਿਰਬਾਹ" ਤੋਂ ਹਛਾ ਤ੍ਰੀਕਾ।
ਦਸਣ ਵਾਲ ਹੋਰ ਕੋਈ ਕਿਤਾਬ ਨਹੀਂ!
ਵਿਆਹੀਆਂ ਹੋਈਆਂ ਲਈ ਟਬਰਦਾਰੀ ਘਰ
ਦਾ ਹਸਾਬ ਕਿਤ ਬ, ਬਾਲਾਂ ਦੀ ਪਾਲਣਾ ਆਦਿਕ ਸਬ
ਚੀਜ਼ਾਂ ਨਾਲੋਂ ਜਿਥੇ ਕਲੋਂ ਵਧੀਕ ਮਦਦ ਮਿਲ ਸਕਦੀ
ਹੈ ਓਹ ਸਿਰਫ "ਘਰਦਾ ਨਿਰਬਾਹ" ਹੀ ਹੈ-ਛਪਾਈ
ਕਾਗਤ ਬੜਾ ਸੁੰਦ੍ਰ ਮੁਲ ਪੰਜੇ ਹਿਸੇ ਸਿਰਫ ੨।।)
ਭਾਈ ਅਮਰ ਸਿੰਘ, ਮੈਨੇਜਰ,
ਮੌਡਲ ਪ੍ਰੈਸ,ਅਨਾਰਕਲੀ, ਲਾਹੌਰ
APPLY FOR SUCH GOOD BOOKS TO.
Bhai AMAR SINGH:Manager
MODEL PRESS, ANARKALI, LAHORE.