ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/27

ਇਹ ਸਫ਼ਾ ਪ੍ਰਮਾਣਿਤ ਹੈ

੨੯



ਬਾਲਾਂ ਦੀ ਸੁਗਾਤ ਯਾਂ ਦੂਜੀ ਪੋਥੀ


ਜਗਾ ਦੇ ਹੁੰਦਿਆਂ ਵੀ ਇਹ ਇਥੇ ਕਿਉਂ ਆਕੇ ਦੁਖ
ਪਾਉਂਦੀ ਹੈ?" ਮਾਂ ਨੇ ਜਵਾਬ ਦਿੱਤਾ ਕੁੜੀਏ! ਸਾਡੇ
ਕੋਠੇ ਤੇ ਇਸ ਦੇ ਬੱਚੇ ਹਨ। ਤੈਨੂੰ ਮਲੂਮ ਨਹੀਂ?
ਇਹ ਆਪਣੇ ਨਾਲੋਂ ਉਨਾਂ ਦੀ ਵਡੀ ਚਿੰਤਾ ਰਖਦੀ ਹੈ!
ਇਸਦੇ ਸਿਵਾ ਇਹ ਪਿੰਡ ਵਿਚ ਪੇਟ ਭਰਨ ਲਈ
ਜਾਂਦੀ ਹੈ। ਪਰ ਆਪਣੇ ਬੱਚਿਆਂ ਨੂੰ ਛਡਕੇ ਉੱਥੇ ਕਦੇ
ਨਹੀਂ ਰਹਿੰਦੀ। ਕਲ ਰਾਤੀ ਤੁ ਸੌਂ ਗਈ ਸੀ ਇਸ
ਲਈ ਇਸਦਾ ਚਮਤਕਾਰ ਤੋਂ ਨਹੀਂ ਦੇਖਿਆ। ਕਲ
ਇਸ ਨੂੰ ਆਉਂਦਿਆਂ ੨ ਬਹੁਤ ਰਾਤ ਚਲੀ ਗਈ ਅਤੇ
ਸਾਰੇ ਦਰਵਾਜੇ ਬੰਦ ਹੋ ਗਏ ਸੀ। ਇਸ ਲਈ ਇਹ
ਪੂਰਾ ਇਕ ਘੰਟਾ ਬਾਹਰਲੇ ਦਰਵਜੇ ਤੇ ਲਗਾਤਾਰ
ਮਯਾਉਂ ੨ ਕਰਦੀ ਖੜੀ ਰਹੀ। ਛੇਕੜ ਮੈਂ ਉਠੀ, ਦਰ-
ਵੱਜਾ ਖੋਲਿਆ ਅਤੇ ਇਹ ਅੰਦਰ ਆਈ। ਫੇਰ ਕਿਧਰੇ
ਜਾਕੇ ਇਸ ਨੂੰ ਠੰਢ ਪਈ ਅਤੇ ਆਪਣੇ ਬੱਚਿਆਂ ਪਾਸ
ਜਾਕੇ ਸੌਂ ਰਹੀ॥"
ਬਸੰਤੀ ਨੇ ਪੁਛਿਆ--"ਕਿਉਂ ਮਾਂ? ਉਹ ਸਾਰੇ
ਇਸੇ ਦੇ ਬੱਚੇ ਹਨ? ਇਹ ਜੋ ਆਪਣੇ ਬਾਲਾਂ ਵਾਸਤੇ
ਇਤਨਾ ਕਸ਼ਟ ਭੋਗਦੀ ਹੈ ਅਤੇ ਓਨਾਂ ਦੀ ਇਤਨੀ
ਚਿੰਤਾ ਰਖਦੀ ਹੈ, ਤਾਂ ਬੱਚੇ ਇਸਦਾ ਬਦਲਾਂ ਆਪਣੇ