ਪੰਨਾ:ਗੁਰਮੁਖੀ ਅੱਖਰ - ਭਾਈ ਸ਼ੇਰ ਸਿੰਘ ਐੱਮਐੱਸਸੀ ਕਸ਼ਮੀਰ.pdf/1

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੀ ਗੁਰਮੁਖੀ ਅੱਖਰ ਗੁਰੂ ਅੰਗਢ਼ ਦੇਵ ਜੀ ਨੇ ਬਣਾਏ ਗੁਰਮੁਖੀ ਅੱਖਰ [ਵਲੋਂ-ਸ: ਸ਼ੇਰ ਸਿੰਘ ਜੀ ਐਮ. ਐਸ-ਸੀ., ਕਸ਼ਮੀਰ] ਜਿਥੇ ਪੰਥ ਵਿਚ ਆਪਣੇ ਇਤਿਹਾਸ ਬਾਬਤ ਹੋਰ ਬੜੀਆਂ ਗ਼ਲਤ-ਫਹਿਮੀਆਂ ਹਨ, ਓਥੇ ਗੁਰਮੁਖੀ ਦੀ ਪੈਂਤੀਸ ਅੱਖਰੀ ਬਾਬਤ ਭੀ ਗ਼ਲਤ-ਫਹਿਮੀ ਜਾਪਦੀ ਹੈ । ਅੱਜ ਕਲ੍ਹ ਆਮ ਪੰਥ ਦਾ ਖ਼ਿਆਲ ਹੈ ਕਿ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪੰਜਾਬੀ ਜਾਂ ਗੁਰਮੁਖੀ ਦੇ ਅੱਖਰ ਪਹਿਲੋਂ ਬਣਾਏ ਤੇ ਪੈਂਤੀ ਪਰਚਲਤ ਕੀਤੀ ਸੀ, ਜਿਹਾ ਕਿ ‘ਨਕਲੀ ਸਿਖ ਪ੍ਰਬੋਧ' ਵਿਚ ਲਿਖਿਆ ਹੈ :- ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਵਿਚਾਰ ਕੀਤੀ ਕਿ ਹਰ ਇਕ ਦੇਸ਼ ਦੀ ਭਾਸ਼ਾ ਅਤੇ ਉਸ ਦੇ ਅੱਖਰ ਭਿੰਨ-ਭਿੰਨ ਹਨ, ਜਿਹਾ ਕਿ ਬੰਗਾਲ ਦੇਸ਼ ਦੇ ਬੰਗਾਲੀ, ਮਦਰਾਸ ਦੇ ਮਦਰਾਸੀ, ਫਰਾਂਸ ਦੇ ਫ਼ਰਾਂਸੀਸੀ, ਅਰਬ ਦੇ ਅਰਬੀ ਪ੍ਰਸਿੱਧ ਹਨ, ਅਤੇ ਹਿੰਦੁਸਤਾਨ ਵਿਚ ਹਿੰਦੀ ਪਰਗਟ ਹੈ । ਇਸ ਤੇ ਵਰਣ-ਮਾਲਾ ਉਨ੍ਹਾਂ ਦੀ ਦੇਸੀ ਜਾਂ ਕੌਮੀ ਵਰਣ-ਮਾਲਾ ਹੈ, ਅਤੇ ਉਸ ਭਾਸ਼ਾ ਵਿਚ ਉਨ੍ਹਾਂ ਦੇ ਧਾਰਮਕ ਪੁਸਤਕਾਂ ਦੇ ਰਚੇ ਜਾਣ ਤੋਂ ਓਹ ਧਾਰਮਕ ਜਾਂ ਮਜ਼ਹਬੀ ਭਾਸ਼ਾ ਬਣ ਗਈ ਹੈ। ਤਾਂਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੰਜਾਬ ਵਿਚ ਜਨਮ ਲੀਤਾ ਅਤੇ ਇਸ ਦੇਸ਼ -24-ਕੀ ਗੁਰਮੁਖੀ ਅੱਖਰ ਗੁਰੂ ਅੰਗਢ਼ ਦੇਵ ਜੀ ਨੇ ਬਣਾਏ ਗੁਰਮੁਖੀ ਅੱਖਰ [ਵਲੋਂ-ਸ: ਸ਼ੇਰ ਸਿੰਘ ਜੀ ਐਮ. ਐਸ-ਸੀ., ਕਸ਼ਮੀਰ] ਜਿਥੇ ਪੰਥ ਵਿਚ ਆਪਣੇ ਇਤਿਹਾਸ ਬਾਬਤ ਹੋਰ ਬੜੀਆਂ ਗ਼ਲਤ-ਫਹਿਮੀਆਂ ਹਨ, ਓਥੇ ਗੁਰਮੁਖੀ ਦੀ ਪੈਂਤੀਸ ਅੱਖਰੀ ਬਾਬਤ ਭੀ ਗ਼ਲਤ-ਫਹਿਮੀ ਜਾਪਦੀ ਹੈ । ਅੱਜ ਕਲ੍ਹ ਆਮ ਪੰਥ ਦਾ ਖ਼ਿਆਲ ਹੈ ਕਿ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪੰਜਾਬੀ ਜਾਂ ਗੁਰਮੁਖੀ ਦੇ ਅੱਖਰ ਪਹਿਲੋਂ ਬਣਾਏ ਤੇ ਪੈਂਤੀ ਪਰਚਲਤ ਕੀਤੀ ਸੀ, ਜਿਹਾ ਕਿ ‘ਨਕਲੀ ਸਿਖ ਪ੍ਰਬੋਧ' ਵਿਚ ਲਿਖਿਆ ਹੈ :- ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਵਿਚਾਰ ਕੀਤੀ ਕਿ ਹਰ ਇਕ ਦੇਸ਼ ਦੀ ਭਾਸ਼ਾ ਅਤੇ ਉਸ ਦੇ ਅੱਖਰ ਭਿੰਨ-ਭਿੰਨ ਹਨ, ਜਿਹਾ ਕਿ ਬੰਗਾਲ ਦੇਸ਼ ਦੇ ਬੰਗਾਲੀ, ਮਦਰਾਸ ਦੇ ਮਦਰਾਸੀ, ਫਰਾਂਸ ਦੇ ਫ਼ਰਾਂਸੀਸੀ, ਅਰਬ ਦੇ ਅਰਬੀ ਪ੍ਰਸਿੱਧ ਹਨ, ਅਤੇ ਹਿੰਦੁਸਤਾਨ ਵਿਚ ਹਿੰਦੀ ਪਰਗਟ ਹੈ । ਇਸ ਤੇ ਵਰਣ-ਮਾਲਾ ਉਨ੍ਹਾਂ ਦੀ ਦੇਸੀ ਜਾਂ ਕੌਮੀ ਵਰਣ-ਮਾਲਾ ਹੈ, ਅਤੇ ਉਸ ਭਾਸ਼ਾ ਵਿਚ ਉਨ੍ਹਾਂ ਦੇ ਧਾਰਮਕ ਪੁਸਤਕਾਂ ਦੇ ਰਚੇ ਜਾਣ ਤੋਂ ਓਹ ਧਾਰਮਕ ਜਾਂ ਮਜ਼ਹਬੀ ਭਾਸ਼ਾ ਬਣ ਗਈ ਹੈ। ਤਾਂਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੰਜਾਬ ਵਿਚ ਜਨਮ ਲੀਤਾ ਅਤੇ ਇਸ ਦੇਸ਼ -24-