ਪੰਨਾ:ਗੁਰਮਤ ਪਰਮਾਣ.pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੨ ) ੧੦. ਰਾਹਉ ਉਜੜ ਜੋ ਪਵੈ ਮੁਸੈ ਦੇ ਫਾਹਾ ।

ਤਿਉਂ ਜਗ ਅੰਦਰ ਬੇਮੁਖਾਂ ਨਿਤ ਉਭੇ ਸਾਹਾ ॥

(ਵਾਰਾਂ ਭਾਈ ਗੁਰਦਾਸ ਜੀ ੧੧,

ਬਾਮਣ ਗਾਂਈ ਵੰਸ ਘਾਤ ਅਪਰਾਧ ਕਰਾਰੇ ॥

ਮਦ ਪੀ ਜੁਏ ਖੇਲਦੇ ਜੋਹਨ ਪਰ ਨਾਰੇ ॥ ਮੋਹਨ ਰਾਈ ਲਖਮੀ ਠਗ ਚੋਰ ਚਗਾਰੇ।

ਵਿਸਾਸ ਹੀ ਅਕ੍ਰਿਤਘਨ ਪਾਪੀ ਹਤਿਆਰੇ। 

ਲੱਖ ਕਰੋੜੀ ਜੋੜਿਅਨ ਅਨਗਿਣਤ ਅਪਾਰੇ । ਇਕਤ ਬੂੰਇ ਨ ਪੁੱਜਨੀ ਬੇਮੁਖ ਗੁਰਦੁਆਰੇ। (ਵਾਰਾਂ ਭਾਈ ਗੁਰਦਾਸ ਜੀ ੧੨. ਗੰਗ ਜੈਮਨ ਗੁਦਾਵਰੀ ਕੁਲਖੇਤ ਸਿਧਾਰੇ। ਮਥਰਾ ਮਾਯਾ ਅਜੁਧਿਆ ਕਾਂਸ਼ੀ ਕੇਦਾਰੇ ॥

ਗਯਾ ਪਿਰਾਗ ਸੁਰਸਵਤੀ ਗੋਮਤੀ ਦੁਆਰੇ ॥
ਜਪ ਤਪ ਸੰਜਮ ਹੋਮ ਜਗ ਸਭ ਦੇਵ ਜੁਹਾਰੇ । 

ਅਖੀ ਪਰਣੈ ਜੇ ਭਵੈ ਤਿਹੁ ਲੋਇ ਮਝਾਰੇ ।

ਮੂਲ ਨ ਉਤਰੇ ਹਤਿਆ ਬੇਮੁਖ ਗੁਰਦੁਆਰੇ।

(ਵਾਰਾਂ ਭਾਈ ਗੁਰਦਾਸ ਜੀ} ੧੩.

ਸਤਿਗੁਰ ਤੇ ਜੋ ਮੁਹ ਫੇਰੇ

ਤਿਸ ਮੁਹ ਲੱਗਣ ਵਡੀ ਬਲਾਏ । ਜੋ ਤਿਸ ਮਾਰੇ ਧਰਮ ਹੈ ਮਾਰ ਨ ਹੁੰਘੇ ਆਪ ਹਟਾਏ। ਵਾਰਾਂ ਭਾਈ ਗੁਰਦਾਸ ਜੀ)