ਪੰਨਾ:ਗੁਰਮਤ ਪਰਮਾਣ.pdf/143

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੩ ) ਕੀਰਤਨ ਸਾਧ ਸੰਗਿ ਨਾਨਕ ਬੁਧਿ ਪਾਈ ਹਰਿ ਕੀਰਤਨੁ ਆਧਾਰੋ ॥ ਕਲਜੁਗ ਮਹਿ ਕੀਰਤਨੁ ਪਰਧਾਨਾ ॥ ਗੁਰਮੁਖਿ ਜਪੀਐ ਲਾਇ ਧਿਆਨਾ। ਆਪਿ ਤਰੈ ਸਗਲੇ ਕੁਲ ਤਾਰੇ ਹਰ ਦਰਗਹ ਪਤਿ ਸਿਉ ਜਾਇਦਾ। (ਮਾਰੂ ਸੋਲਹੇ ਮ: ੫) ਜੈਸੋ ਗੁਰ ਉਪਦੇਸਿਆ ਮੈ ਤੈਸੋ ਕਹਿਆ ਪੁਕਾਰ ॥ ਨਾਨਕੁ ਕਹੈ ਸੁਨਿਰੇ ਮਨਾ ਕਰਿ ਕੀਰਤਨੁਹੋਇ ਉਧਾਰੁ ॥ (ਰਾਗ ਗਉੜੀ ਮਾਲਵਾ ਮ: ੫) ੩. ਸਾਧ ਸੰਗਿ ਹਰਿ ਕੀਰਤਨੁ ਗਾਈਐ ॥ ਇਹੁ ਅਸਥਾਨ ਗੁਰੂ ਤੇ ਪਾਈਐ ॥ (ਆਸਾ ਮ: ੫) ਰਾਜ ਲੀਲਾ ਤੇਰੋ ਨਾਮਿ ਬਨਾਈ। ਜੋਗੂ ਬਨਿਆ ਤੇਰਾ ਕੀਰਤਨੁ ਗਾਈ । ਸਰਬ ਸੁਖਾ ਬਨੇ ਤੇਰੇ ਓਥੋਂ ਭੇਮ ਕੇ ਪਰਦੇ ਸਿਤਗੁਰ ਖੋਲ੍ਹੇ। (ਆਸਾ ਮਃ ੫)