ਪੰਨਾ:ਗੁਰਮਤ ਪਰਮਾਣ.pdf/129

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੯) ੯, ਸਭ ਸਰੀਰ ਅਕਾਰਥੇ ਅਤਿ ਪਵਿਤੁ ਸੁ ਮਾਣਸ ਦੇਹੀ। ਬਹੁ ਬਿੰਜਨ ਮਿਸ਼ਟਾਨ ਪਾਨ ਹੁਇ ਮਲ ਮੂਤ ਕਸੂਤ ਇਵੇਹੀ । ਪਾਟ ਪਟੰਬਰ ਵਿਗੜਦੇ ਪਾਨ ਕਪੂਰ ਸੰਗ ਸੁਨੇਹੀ! ਚੋਆ ਚੰਦਨ ਅਰਗਜਾ ਹੋਇ ਦਰਗੰਧ ਸੁਗੰਧ ਹੁਰੇਹੀ ।

ਰਾਜੇ ਰਾਜ ਕਮਾਵੰਦੇ ਪਾਤਸ਼ਾਹ ਖਹਿ ਮੂਏ ਸਭੇਹੀ ।
ਸਾਧ ਸੰਗਤਿ ਗੁਰ ਸ਼ਬਦ ਵਿਣੁ ਨਿਹਫਲ ਮਾਨਸ ਦੇਹ ਅਵੇਹੀ ! 

ਚਰਨ ਸਰਨ ਮਸਕੀਨੀ ਜੇਹੀ । (ਵਾਰਾਂ ਭਾਈ ਗੁਰਦਾਸ ਜੀ) 20, ਲਖ ਚਉਰਾਸੀਹ ਜੂਨਿ ਵਿਚ ਉਤਮ ਜੂਨਿ ਸੁ ਮਾਣਸ ਦੇਹੀ । ਅਖੀ ਦੇਖੈ ਨਦਰ ਕਰ ਜਿਹਬਾ ਬੋਲੈ ਬਚਨ ਬਿਦੇਹ। ਕੰਨੀ ਸੁਣਦਾ ਸੁਰਤ ਕਰ ਵਾਤ ਲੈ ਨਕ ਸਾਸ ਸੁਨੇਹੀ। ਹਥੀ ਕਿਰਤ ਕਮਾਵਣੀ ਪੈਰੀ ਚਲਣ ਜੋਤ ਇਵੇਹੀ । ਗੁਰਮੁਖ ਜਨਮ ਸਕਾਰਥਾ ਮਨਮੁਖ ਮੂਰਤ ਮਤ ਕਿਨੇਹੀ । ਕਰਤਾ ਪੁਰਖ ਵਿਸਾਰਕੇ ਮਾਣਸ ਦੀ ਮਨ ਆਸ ਧਰੇਹੀ । ਪਸੂ ਪਰੇਤਹੂੰ ਬੁਰੀ ਬੁਰੇਹੀ । (ਵਾਰਾਂ ਭਾਈ ਗੁਰਦਾਸ ਜੀ)