ਪੰਨਾ:ਗੁਰਮਤ ਪਰਮਾਣ.pdf/108

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੮ ) ਸਾਧ ਸੰਗਿ ਮੇਰੋ ਸੁਤ ਸ਼ਟ ਅਨੂਪ ਹੈ । ਸਾਧ ਸੰਗਿ ਸਰਬ ਨਿਧਾਨ ਪਾਨ ਜੀਵਨ ਮੇਂ ਸਾਧ ਸੰਗਿ ਨਿਜਪਦ ਸੇਵਾ ਦੀਪ ਧੂਪ ਹੈ। ਸਾਧ ਸੰਗਿ ਰੰਗ ਰਸ ਭੋਗ ਸੁਖ ਸਹਜ ਮੈਂ ਸਾਧ ਸੰਗਿ ਸੋਭਾ ਅਤਿ ਉਪਮਾ ਅਉ ਉਪ ਹੈ॥ (ਕਬਿਤ ਸਵਯੇ ਭਾਈ ਗੁਰਦਾਸ ਜੀ) ੧੭. ਜੈਸੇ ਬੋਝ ਭਰੀ ਨਾਵ ਆਂਗਰੀ ਦੁਇ ਬਾਹਿਰ ਹੁਇ ਪਾਰਿ ਪਰੇ ਸਭੇ ਕੁਸ਼ਲ ਬਿਹਾਤ ਹੈ। ਜੈਸੇ ਏਕਾ ਹਾਰੀ ਏਕ ਘਰੀ ਪਾਕਸਾਲਾ ਬੈਠ ਭੋਜਨ ਕੈ ਬਿੰਜਨਾਦਿ ਸਾਜਿ ਕੈ ਅਘਾਤ ਹੈ। ਜੈਸੇ ਰਾਜ ਦੁਆਰ ਜਾਇ ਕਰਤ ਜੁਹਾਰ ਜਨ ਏਕ ਘਰੀ ਪਾਛੈ ਦੇਸ ਭੋਗਤਾ ਹੁਇ ਖਾਤ ਹੈ। ਆਠ ਹੀ ਪਹਰ ਸਾਠਿ ਘਰੀ ਮੈ ਜਉ ਏਕ ਘਰੀ ਸਾਧ ਸਮਾਗਮ ਕਰੈ ਨਿਜ ਘਰ ਜਾਤ ਹੈ। (ਕਬਤ ਸਵਯੇ ਭਾਈ ਗੁਰਦਾਸ ਜੀ ੧੮. ਚਰਣ ਸ਼ਰਣ ਚਿਸ ਲੱਖਮੀ ਲੱਖ ਕਲਾ ਹੋਇ ਲਖੀ ਨ ਜਾਈ ॥ ਰਿਧ ਸਿਧ ਨਿਧ ਸਭ ਗੋਲੀਆਂ ਸਾਧਕ ਸਿਧ ਰਹੇ ਲਪਟਾਈ । ਚਾਰ ਵਰਨ ਛਿਅ ਦਰਸ਼ਨਾਂ ਜਤੀ ਸਤੀ ਨਉਂ ਨਾਥ ਨਿਵਾਈ। ਤਿੰਨ ਲੋਅ ਚੌਦਹ ਭਵਨ