ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੪੬ਵੀਂ ਕੂੰਜ

ਮੈਂ ਕੀ ਜਾਣਾ
ਤੂੰ ਕਦੋਂ ਆਵੇਂ, ਜਾਵੇਂ
ਜਵਾਨ ਜੁਲਾਹੀ ਦੇ ਤਾਣੇ ਵਾਂਗ
ਮੈਂ ਚੋਲੇ ਬਦਲੇ
ਮੈਂ ਬੋਲੀ ਬਦਲੀ
ਤੇ ਘਰ ਵੀ ਬਦਲੇ
ਪਰ ਨ ਬਦਲੇ ਤੂੰ ਰਾਹ ਆਪਣੇ
ਤੈਨੂੰ ਛਿਪਣ ਨ ਦੇਂਦੇ
ਚੰਦ ਸੂਰਜ ਦੀਵੇ
ਪ੍ਰਭਾਤ ਤੇ ਸੰਧਿਆ ਨੂੰ
ਤੇਰੀਆਂ ਅਵਾਜ਼ਾਂ ਸਾਫ ਸੁਣੀਵਨ
ਪੰਛੀਆਂ ਦੇ ਗੀਤਾਂ ਵਾਂਗ
ਗ੍ਰੈਹਾਂ ਦੀਆਂ ਸਭ ਸੁਰਾਂ ਵਾਂਗ
ਚੁਪ ਚਾਪ ਸੁਨੇਹੇ ਆਵਣ
ਮੇਰੀ ਕੋਠੀ ਧੜਕੇ
ਮੈਂ ਕੀ ਜਾਣਾ
ਮੇਰੇ ਅੰਗ ਕਿਉਂ ਫਰਕਣ
ਅਖਾਂ ਕਿਉਂ ਲਿਸ਼ਕਣ
ਸੁਤੇ ਜਜ਼ਬੇ ਕਿਉਂ ਜਾਗਣ
ਲਹਿਰਾਂ ਵਾਂਗ ਸੁਰਾਂ ਹਾਰ
ਮੈਨੂੰ ਸਾਫ ਪਿਆ ਦਿਸੈ

੪੯