ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੪੫ਵੀਂ ਕੂੰਜ

ਮਧਮ ਪੈਛੜ ਪੈਰਾਂ ਦੀ
ਕੀ ਅਜੇ ਸੁਣੀ ਨਹੀਂ?
ਕਿਰਨਾਂ ਦੇ ਪੈਰਾਂ ਚੋਂ
ਵਾਯੂ ਦੇ ਕਦਮਾਂ ਚੋਂ
ਸਿਆਰਿਆਂ ਦੀ ਘੁੰਮਰ ਚੋਂ
ਉਹ ਦੀ ਪੈਛੜ ਸੁਣਦੀ।
ਆਹਾ ਜੀ ਆ ਰਿਹਾ ਹੈ
ਛੇਤੀ ਹੀ ਆ ਰਿਹਾ ਹੈ

ਹਰ ਘੜੀ ਹਰ ਪਲ
ਹਰ ਦਿਨ ਹਰ ਰਾਤ
ਹਰ ਝੱਗੀ ਹਰ ਛੱਨ ਵਿਚ
ਉਹ ਔਂਦਾ ਹੈ ਤੇ ਦੀਵੇ ਦੇ ਥਾਂ
ਆਪ ਜਗਦਾ ਹੈ—ਨਿੱਤ

ਮੈ ਮਨ ਦੀ ਤਾਰ ਹਲਾਈ ਹੈ
ਮੈਂ ਰਾਗ ਦੀ ਹਰ ਤਾਰ ਤੇ ਹਰ ਲੈਅ ਵਿਚ
ਸਵੇਰ ਤੋਂ ਲੈ ਕੇ ਸ਼ਾਮ ਤੱਕ
ਸੰਧਿਆ ਤੋਂ ਲੈ ਕੇ ਪ੍ਰਭਾਤ ਤੱਕ
ਗਾਵਿਆ ਹੈ, ਸੁਣਿਆ ਹੈ-ਉਸਨੂੰ
ਸਾਰਾ ਜੀਵਨ ਭਰ ਇਕੋ ਅਵਾਜ਼ ਔਂਦੀ ਹੈ

੫੭