ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੪੨ਵੀਂ ਕੂੰਜ

ਪ੍ਰਭਾਤੇ ਉਠ ਗੋਂਦਾਂ ਗੁੰਦੀਆਂ
ਤੂੰ ਤੇ ਮੈਂ ਕਿਸ਼ਤੀ ਵਿਚ ਬਹਿ ਕੇ
ਪੰਧ ਕਰਾਂਗੇ, ਚੱਪਿਆਂ ਦੀਆਂ ਰਾਗਨੀਆਂ ਵਿਚ
ਕੰਢਾ ਕੋਈ ਨ ਬਣਿਆਂ;
ਸਾਡੇ ਲਗਣ ਨੂੰ
ਪੱਤਣ ਕੋਈ ਨ ਬਣਿਆਂ
ਸਾਡੇ ਠਹਿਰਨ ਨੂੰ
ਮਾਨੁਖ ਕੋਈ ਨ ਬਣਿਆਂ
ਸਾਡੇ ਸਮਝਣ ਨੂੰ ਲਾ
ਤੂੰ ਤੇ ਮੈਂ ਦੋਵੇਂ ਹੀ ਇਕੋ
ਤਲ ਗੁਵਾਹ ਤੋਂ ਫੁਲ ਗੁਵਾਹ
ਲੁਕਦੇ ਜਾ ਰਹੇ ਤਾਰੇ ਗੁਵਾਹ
ਖੜਕਣ ਵਾਲੇ ਟੱਲ ਗੁਵਾਹ
ਗੂੰਜਣ ਵਾਲੀ ਬਾਂਗ ਗੁਵਾਹ
ਸੁਪਨੇ ਗੁਵਾਹ, ਸੀਨੇ ਗੁਵਾਹ
ਚਾਤ੍ਰਿਕ ਦੀ ਪਿਆਸ ਗੁਵਾਹ
ਤੂੰ ਤੇ ਮੈਂ ਕਿਸ਼ਤੀ ਵਿਚ ਬਹਿ ਕੇ
ਪੰਧ ਕਰਾਂਗੇ ਚੱਪਿਆਂ ਦੀਆਂ ਰਾਗਨੀਆਂ ਵਿਚ

ਸਾਗਰ ਚੋਂ ਲਹਿਰਾਂ ਉਛਲ ਪਈਆਂ
ਤਾਰਾਂ ਚੋਂ ਤਰੰਗ ਉਮਲ ਪਏ
ਮੁਸਕਾਨ ਦੀ ਨਿੱਕੀ ਫੁਹਾਰ ਵਿਚ

੫੧