ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੩੮ਵੀਂ ਕੂੰਜ

ਇਕ ਤੇਰੀ ਲੋੜ ਪ੍ਰਭੂ
ਇਕ ਤੇਰੀ ਟੋਲ ਪ੍ਰਭੂ
'ਮੱਸਿਆ ਦੀ ਰਾਤ ਅੰਦਰ ਭੀ ਤਾਰੇ ਚਮਕਣ
ਤਿੱਖੜ ਦੁਪਹਿਰ ਅੰਦਰ ਭੀ ਤਾਰੇ ਲਿਸ਼ਕਣ
ਜੀਵਣ ਦੇ ਅੰਧੇਰੇ ਵਿਚ
ਇਛਾਂ ਦੇ ਝਖੜਾਂ ਵਿਚ
ਤੇਰੀ ਜੋਤ ਨ ਬੁਝੇ,
ਤੇ ਮੈਂ ਪੜ੍ਹਦਾ ਹੀ ਰਹਾਂ;
ਇਕੋ ਤੇਰੀ ਲੋਡ਼ ਪ੍ਰਭੂ,
ਇਕੋ ਤੇਰੀ ਟੋਲ ਪ੍ਰਭੂ
ਝੱਖੜ ਚਲਦੇ ਹਨ;
ਆਰਾਮ ਲੈਣ ਲਈ
ਰੌਲਾ ਮੈਂ ਪੌਂਦਾ ਹਾਂ;
ਚੁੱਪਾਂ ਤੇ ਸ਼ਾਂਤੀ ਲਈ।
ਦੂਰੋਂ ਅਵਾਜ਼ਾਂ ਆਵਣ;
ਤੇਰੀ ਇਕ ਲੋਡ਼ ਪ੍ਰਭੂ,
ਤੇਰੀ ਇਕ ਟੋਲ ਪ੍ਰਭੂ।

੪੫