ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੩੫ਵੀਂ ਕੂੰਜ

ਡਰਦੇ ਪ੍ਰਛਾਵੇਂ ਚਿੱਤ ਵਿੱਚ ਨਾ ਫੈਲਣ
ਬੇ-ਡਰ ਅੱਖਾਂ ਤੇ ਬੇ-ਡਰ ਚੇਹਰੇ
ਚੌੜੀਆਂ ਹਿਕਾਂ ਤੇ ਸਿਧੀ ਗਰਦਨ
ਸਦੀਆਂ ਦੇ ਸੁਤੇ ਭਾਰਤ ਨੂੰ
ਦਿੱਵ ਦੇਸ਼ ਬਣਾ ਦੇਹ
ਜਿਥੇ ਗਿਆਨ ਕਟੇਂਦਾ ਰਸਮਾਂ
ਟੁਕੜੇ ਟੁਕੜੇ ਨ ਹੋਈਆਂ ਕੌਮਾਂ
ਜਿਥੇ ਦਿਲ ਜ਼ਬਾਨ ਦੀ ਇਕੋ ਬੋਲੀ
ਡੂੰਘਾ ਸੱਚ ਸਿਦਕ ਨਾਲ ਭਰਿਆ
ਉਦਮ ਆਪਣੇ ਡੌਲੇ ਸੂਤ ਕੇ
ਪੂਰਣਤਾ ਵਲ ਦੌੜਾਂ ਲਾਵੇ
ਤਰਕਾਂ ਦੀ ਨਿਰਮਲ ਧਾਰਾ
ਮੁਕਦੀ ਨਹੀਂ ਰਸਮ ਥਲਾਂ ਵਿਚ
ਅਨੇਕਾਂ ਡੰਡੀਆਂ ਸੂਰਜ ਦੀਆਂ ਕਿਰਨਾਂ ਹਾਰ;
ਇੱਕ ਥਾਂ ਤੋਂ ਚਲਣ ਇਕ ਥਾਂ ਤੇ ਪਹੁੰਚਾਹਵਣ।
ਅਟੱਲ ਸਚਿਆਈਆਂ ਤੇ ਅਟਲ ਵਿਚਾਰਾਂ
ਮਨ ਸੋਮੇਂ ਵਿਚੋਂ ਫੁਟਣ ਤੇ ਫੈਲਣ
ਹੇ ਮੇਰੇ ਪਿਤਾ, ਮੇਰਾ ਦੇਸ਼ ਜਗਾ ਦੇ
ਮੇਰਾ ਦੇਸ਼ ਉਠਾ ਦੇ।

੪੦