ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੭ਵੀਂ ਕੂੰਜ

ਬੇੜੀਆਂ ਤੇ ਹਥ ਕੜੀਆਂ
ਮੇਰੇ ਪੈਰਾਂ ਵਿੱਚ ਤੇ ਹਥਾਂ ਵਿੱਚ
ਜਦ ਤੋੜਨ ਲਗਾਂ
ਜਦ ਕਟਣ ਲਗਾਂ ਮੈਨੂੰ ਬੜਾ ਹੀ ਦੁਖ ਹੋਵੇ।
ਮੈਂ ਮੁਕਤੀ ਲੋੜਾਂ
ਪਰ ਮੁਕਤੀ ਮੰਗਦਿਆਂ ਮੈਨੂੰ ਲਜਾ ਆਵੇ
ਮੈਂ ਜਾਣਦੇ
ਸੁਖਾਂ ਦੇ ਖਜਾਨੈ, ਤੂੰ
ਇਕੋ ਇਕ ਮਿਤ੍ਰ, ਤੂੰ
ਪਰ ਘਰ ਦੀਆਂ ਚੀਜ਼ਾਂ ਮੈਂ
ਦੁਨੀਆਂ ਦੇ ਝੂਠੇ ਸੁਖ, ਮੈਂ ਛਡ ਨ ਸਕਾਂ
ਜਿਸ ਵੱਡੀ ਚਾਦਰ ਦੀ ਮੈਂ ਬਕਲ ਮਾਰੀ
ਇਸਦਾ ਤੰਦ ਤੰਦ ਦਾਗ਼ੀ, ਇਹ ਮੌਤ ਦੀ ਚਾਦਰ
ਮੈਂ ਸੁਟ ਨ ਸਕਾਂ ਮੈਂ ਛਡ ਨ ਸਕਾਂ
ਮੇਰੇ ਸਿਰ ਕਰਜ਼ਾ ਹੈ, ਤੇ ਇਹ ਪਲ ਪਲ ਵਧਦੈ
ਲੁਕਵੀਂ ਲਜਾ ਮੇਰੀ, ਮੇਰੇ ਦਿਲ ਨੂੰ ਦਬਾਵੇ
ਮੈਂ ਝੋਲੀ ਅੱਡ ਕੇ ਮੁਕਤੀ ਜਦ ਮੰਗਣ ਆਵਾਂ
ਕੰਬਦਾ ਹਾਂ ਡਰਦਾ ਹਾਂ
ਮੇਰੀ ਮੰਗ ਮੰਨੀ ਨ ਜਾਵੇ।

੩੨